Sri Gur Pratap Suraj Granth

Displaying Page 337 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੫੦

੪੩. ।ਭਾਈ ਮੰ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੪੪
ਦੋਹਰਾ: ਰਜਪੂਤ ਮੰ ਇਕ ਚੌਧਰੀ,
ਪ੍ਰਥਮ ਜਨਮ ਕੇ ਮਾਂਹਿ।
ਸੰਸਕਾਰ ਅੁਰ ਭਗਤਿ ਕੇ,
ਸੁਨਹੁ ਕਥਾ ਅਬਿ ਤਾਂਹਿ ॥੧॥
ਚੌਪਈ: ਮਾਲ੧ ਸਰਬ ਘਰ ਦਰਬ ਬਿਸਾਲਾ।
ਸਰਵਰ ਪੀਰ ਸੇਵ ਸਭਿ ਕਾਲਾ।
ਸੋ ਮਹਿਮਾ ਸਤਿਗੁਰ ਕੀ ਸੁਨਿ ਕੈ।
ਸ਼ਬਦ ਸੁਨੇ ਅਰਥਨਿ ਕੋ ਗੁਨਿ ਕੈ ॥੨॥
ਅੁਦੈ ਭਗਤਿ ਪੂਰਬ ਕੀ ਭਈ।
ਗੁਰ ਦਰਸ਼ਨ ਕੀ ਰੁਚਿ ਅੁਪਜਈ।
ਜਨਮ ਸਫਲ ਕਰਿਬੇ ਕਹੁ ਬਾਣਛੇ।
ਕਿਤਿਕ ਦਿਵਸ ਇਜ਼ਛਾ ਚਿਤ ਆਛੇ ॥੩॥
ਹੇਰਿ ਹੇਰਿ ਸਿਜ਼ਖਨ ਕਹੁ ਨੀਕੇ।
-ਸਿਜ਼ਖੀ ਗਹੋਣ- ਮਨੋਰਥ ਜੀ ਕੇ।
ਦਿਨ ਪ੍ਰਤਿ ਪ੍ਰੇਮ ਵਧੋ ਅਧਿਕਾਈ।
ਆਯਹੁ ਗੁਰ ਦਰਸ਼ਨ ਹਿਤ ਲਾਈ ॥੪॥
ਸਦਨ ਤਾਗ ਕੈ ਸਭਿ ਪਰਵਾਰ।
ਪੁਜ਼ਤ੍ਰਾਦਿਕ ਕੋ ਪ੍ਰੇਮ ਬਿਸਾਰਿ।
ਪੂਰਬਲੇ ਜਾਗੇ ਸ਼ੁਭ ਭਾਗ।
ਕਰਿ ਕੈ ਦ੍ਰਿੜ ਅੁਰ ਮਹਿ ਵੈਰਾਗ ॥੫॥
ਸ਼੍ਰੀ ਅਰਜਨੁ ਕੀ ਸ਼ਰਨੀ ਆਏ।
ਬੰਦੇ ਪਦ ਅਰਬਿੰਦ ਸੁਹਾਏ।
ਸੁੰਦਰ, ਮ੍ਰਿਦੁਲ, ਬਿਮਲ, ਦੁਤਿਵੰਤੇ।
ਰਜ ਪਰਾਗ ਜਿਨ ਕੀ ਸੁਖਵੰਤੇ੨ ॥੬॥
ਬਿਨਤੀ ਕੀਨ ਹਰਹੁ ਤ੍ਰੈ ਤਾਪ।
ਗੁਰਸਿਜ਼ਖੀ ਕੋ ਬਖਸ਼ਹੁ ਆਪ।
ਜਨਮ ਮਰਨ ਕੋ ਸੰਕਟ ਭਾਰੀ।


੧ਗਅੁਆਣ ਮਹੀਆਣ ਆਇ।
੨ਜਿਨ੍ਹਾਂ ਦੇ (ਚਰਨਾਂ) ਦੀ ਪਰਾਗ (ਸਮਾਨ ਰਜ =) ਧੂੜੀ ਸੁਖ ਵਾਲੀ ਹੈ (ਦੇਖੋ ਸ਼੍ਰੀ ਗੁਰ ਨਾ: ਪ੍ਰ: ਪ:ੂ
ਅਧਾ: ੧ ਅੰਕ ੮)।

Displaying Page 337 of 453 from Volume 2