Sri Gur Pratap Suraj Granth

Displaying Page 338 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੫੧

੪੭. ।ਪਾਂਵਟਾ ਰਚਿਆ॥
੪੬ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੮
ਦੋਹਰਾ: ਭਈ ਭੀਰ ਜਿਤ ਕਿਤਹੁ ਤੇ, ਨਰ ਪਹੁਚੇ ਸਮੁਦਾਇ।
ਜੰਗਲ ਮਹਿ ਮੰਗਲ ਕਰੋ, ਕਲੀਧਰ ਹਰਿਖਾਇ ॥੧॥
ਤੋਟਕ ਛੰਦ: ਹਿਤ ਕੋਟ ਚਿਨਾਵਨਿ ਚਾਹਿ ਧਰੀ।
ਕਲੀਧਰ ਆਇਸੁ ਏਵ ਕਰੀ।
ਅਬਿ ਲੇਹੁ ਹਗ਼ਾਰ ਕਰਾਹ ਕਰੋ੧।
ਜਮਨਾ ਤਟ ਲਾਇ ਬਨਾਇ ਧਰੋ ॥੨॥
ਸੁਨਿ ਆਇਸੁ ਦਾਸਨਿ ਸ਼ੀਘ੍ਰ ਧਰੀ।
ਬਨਵਾਇ ਭਲੇ ਬਿਧਿ ਸੰਚ ਕਰੀ।
ਸਭਿ ਆਨਿ ਧਰੋ ਤਤਕਾਲ ਤਹਾਂ।
ਜਮਨਾ ਤਟ ਬੈਠਨਿ ਥਾਨ ਜਹਾਂ ॥੩॥
ਗੁਰ ਨਾਨਕ ਆਦਿਕ ਨਾਮ ਲਿਏ।
ਕਰ ਜੋਰਿ ਖਰੇ ਅਰਦਾਸ ਕਿਏ।
ਦਸਮੋ ਪਤਿਸ਼ਾਹ ਚਿਨਾਵਤਿ ਹੈਣ।
ਜਮਨਾ ਤਟ ਕੋਟ ਬਨਾਵਤਿ ਹੈਣ ॥੪॥
ਦਿਨ ਰੈਨ ਸਹਾਇਕ ਆਪ ਬਨੋ।
ਬਿਘਨਾਗਨ ਕੋ ਤਤਕਾਲ ਹਨੋ।
ਇਮ ਹੋਇ ਖਰੇ ਅਰਦਾਸ ਕਰੀ।
ਕਰ ਬੰਦਿ ਭਲੇ ਪਰਣਾਮ ਕਰੀ ॥੫॥
ਬਹੁਰੋ ਸਭਿ ਮੈਣ ਬਰਤਾਇ ਦਿਯੋ।
ਕਰਿ ਆਦਰ ਲੇ ਮੁਖ ਖਾਨਿ ਕਿਯੋ।
ਪੁਨ ਆਪ ਅੁਠੇ ਨ੍ਰਿਪ ਸੰਗ ਲਿਯੋ।
ਪਰਧਾਨ ਸਮੂਹ ਸੁ ਸੰਗ ਭਯੋ ॥੬॥
ਬਿਸਤਾਰ ਜਿਤੇਕ ਬਿਸਾਲ ਚਹੋ।
ਚਿਨਿਬੇ ਕਹੁ ਕੋਟ ਸੁਨਾਇ ਕਹੋ।
ਜਿਸ ਬੀਚ ਹਗ਼ਾਰਹੁ ਬੀਰ ਰਹੈਣ।
ਹਯ ਬਿੰਦਨਿ ਕੋ ਜਹਿ ਥਾਨ ਲਹੈਣ ॥੭॥
ਲਰਿਬੇ ਹਿਤ ਘਾਤ ਬਨਾਇ ਕਰੋ।
ਹਤਿ ਹੇਤੁ ਤੁਫੰਗ ਬਿਧਾਨ ਧਰੋ੨।


੧ਹਗ਼ਾਰ ਰੁਪਜ਼ਯੇ ਦਾ ਕੜਾਹ ਪ੍ਰਸ਼ਾਦ ਕਰੋ।
੨ਮਾਰਨੇ ਲਈ ਬੰਦੂਕਾਣ ਦੀ ਬਿਧੀ ਬਨਾਓ।

Displaying Page 338 of 372 from Volume 13