Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੪੭
੬. ।ਸ਼੍ਰੀ ਤੇਗ ਬਹਾਦੁਰ ਵਾਹ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੭
ਦੋਹਰਾ: ਜੁਗ ਘਟਿਕਾ ਨਿਸ ਕੇ ਬਿਤੇ,
ਭੋਜਨ ਹੇਤੁ ਬੁਲਾਇ।
ਸ਼੍ਰੀ ਗੁਰ ਹਰਿ ਗੋਬਿੰਦ ਜੀ,
ਚਲੇ ਸੰਗ ਸਮੁਦਾਇ ॥੧॥
ਹਾਕਲ ਛੰਦ: ਸ਼੍ਰੀ ਤੇਗ ਬਹਾਦਰ ਦੂਲੋ।
ਸਭਿ ਆਗੇ ਗੁਰ ਅਨਕੂਲੋ੧।
ਘਰ ਲਾਲਚੰਦ ਕੇ ਚਾਲੇ।
ਗਨ ਬਾਦਤ ਧੁਨੀ ਅੁਠਾਲੇ ॥੨॥
ਤਬਿ ਆਤਸ਼ਬਾਗ਼ੀ ਛੋਰੇ।
ਚਢਿ ਜਾਤਿ ਗਗਨ ਕੀ ਓਰੇ।
ਬਹੁ ਝਾਰ ਮਤਾਬੀ ਬਾਰੀ।
ਜਨੁ ਫੂਲ ਰਹੀ ਫੁਲਵਾਰੀ ॥੩॥
ਕੋ ਛੂਟਤਿ ਸ਼ਬਦ ਅੁਠਾਲੈਣ।
ਕੋ ਚਰਖੀ ਭ੍ਰਮਤਿ ਬਿਸਾਲੈਣ।
ਬਡ ਕਰਤਿ ਜੋਰ ਬਿਧਿ ਨਾਨਾ।
ਇਮ ਅਧਿਕ ਤਮਾਸ਼ੋ ਠਾਨਾ ॥੪॥
ਨਰ ਨਾਰਿ ਬਿਲੋਕਿ ਅਨਦੈ।
ਜਿਹ ਕਿਹ ਠਾਂ ਭੀਰ ਬਿਲਦੈ।
ਚਲਿ ਸਨੈ ਸਨੈ ਗੁਰ ਧੀਰਾ।
ਅਵਿਲੋਕਤਿ ਚਲਤਿ ਪ੍ਰਬੀਰਾ੨ ॥੫॥
ਘਰ ਲਾਲਚੰਦ ਕੇ ਜਾਈ।
ਗਨ ਪੰਕਤਿ ਕਰਿ ਬੈਠਾਈ।
ਬਰ ਚੰਦਨ ਚੌਣਕੀ ਚਾਰੂ।
ਰੁਚਿਰਾਸਨ ਤਿਸ ਪਰ ਡਾਰੂ ॥੬॥
ਸਨਮਾਨ ਗੁਰੂ ਬੈਠਾਏ।
ਕਰ ਧੋਵਨਿ ਕੋ ਜਲ ਲਯਾਏ।
ਪੁਨ ਥਾਰ ਸੁ ਧਰੇ ਅਗਾਰੀ।
ਪਕਵਾਨ ਅਨੇਕ ਪ੍ਰਕਾਰੀ ॥੭॥
੧ਗੁਰੂ ਜੀ (ਦੀ) ਆਗਿਆਨੁਸਾਰ।
੨ਸ੍ਰੇਸ਼ਟ ਸੂਰਮੇ ।ਸੰਸ: ਪ੍ਰਵੀਰ = ਸ੍ਰੇਸ਼ਟ। ਬੀਰ, ਜੋਧਾ। ਮਹਾਨ ਪੁਰਖ॥