Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੬
ਖਰੇ ਅਗਾਰੀ ਰਹਹਿਣ ਹਮੇਸ਼।
ਕਹਿਹਿ ਸੁ ਕਰਹਿਣ ਜਿ ਕਾਜ ਵਿਸ਼ੇਸ਼ ॥੩੬॥
ਕੋਸ ਹਜਾਰਨ ਕੋ ਚਲਿ ਆਵਹਿ।
ਤੂਰਨ ਸੋ ਲਾਲੋ ਦਰਸਾਵਹਿ।
ਜਿਮ ਆਇਸੁ ਦੇ ਮਾਨਹਿਣ ਸੋਈ।
ਆਨ ਅੁਪਾਇਨ ਅਰਪਤਿ ਜੋਈ ॥੩੭॥
ਇਕ ਪਠਾਨ ਸੌਦਾਗਰ ਭਾਰੋ।
ਭਰਿ ਜਹਾਜ ਬਾਰਧ੧ ਮਹਿਣ ਡਾਰੋ੨।
ਤਾਂਕੋ ਮੇਲ ਸੁ ਲਾਲੂ ਸਾਥ।
ਮਿਲਤਿ ਜਬਹਿ ਬੰਦਹਿ ਜਗ ਹਾਥ ॥੩੮॥
ਸੋ ਸਮੁੰਦ੍ਰ ਮਹਿਣ ਬਨਜ ਕਰੰਤਾ।
ਟਾਪੂ ਬਿਖੈ ਲਾਭ ਲਭੰਤਾ।
ਇਕ ਬਿਰ੩ ਤਿਹ ਜਹਾਜ ਫਟਿ ਗਯੋ।
ਸਕਲ ਸਮਾਜ ਬੂਡਤੋ ਭਯੋ ॥੩੯॥
ਮਹਾਂ ਅੰਧੇਰੀ ਤੇ ਬਡ ਫੂਟਾ।
ਤਖਤਾ ਏਕ ਸੰਗ ਤੇ ਟੂਟਾ।
ਤਿਸ ਪਰ ਚਢੋ ਪਠਾਨ ਬਚੋ ਤਬਿ।
ਬਾਯੁ ਬੇਗ ਤੇ ਬਹੋ ਗੋ੪ ਜਬ ॥੪੦॥
ਇਕ ਟਾਪੂ ਮਹਿਣ ਲਗੋ ਸੁ ਜਾਇ।
ਦੇਖੋ ਤਿਹ ਠਾਂ ਨਗਰ ਬਸਾਇ੫।
ਤਖਤੇ ਪਰ ਤੇ ਅੁਤਰ ਸੁ ਗਯੋ।
ਕਿਹ ਕੋ ਮਿਲਿ ਤਹਿਣ ਬੂਝਤਿ ਭਯੋ ॥੪੧॥
ਕੌਨ ਦੇਸ਼, ਕੋ ਪੁਰਿ ਕੋ ਨਾਮ?
ਬਸਹਿ ਕੌਨ ਇਹ ਥਲ ਕਰਿ ਧਾਮ।
ਗੁਪਤ ਸਕਲ ਟਾਪੂ ਤਿਸ ਬਸਹਿਣ।
ਦੇਖਿ ਮਨੁਖ ਕੋ, ਸੋ ਤਬਿ ਹਸਹਿਣ ॥੪੨॥
ਕਹੋ ਤਿਨਹੁਣ ਗੁਪਤਨਿ ਕੋ ਥਾਂਯੋ।
ਤੂੰ ਮਾਨੁਖ ਕਹੁ ਕਿਤ ਤੇ ਆਯੋ?
੧ਸਮੁੰਦਰ।
੨ਪਾਯਾ।
੩ਇਕ ਵੇਰੀ।
੪ਹਵਾ ਦੇ ਗ਼ੋਰ ਨਾਲ ਰੁੜਦਾ ਗਿਆ।
੫ਵਸਦਾ ਹੈ।