Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੫੪
੪੪. ।ਜੰਗ ਸ਼ੁਰੂ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੫
ਦੋਹਰਾ: ਜਾਮ ਦਿਵਸ ਕੇ ਚਢੇ ਤੇ,
ਲਵਪੁਰਿ ਤੇ ਪ੍ਰਸਥਾਨ।
ਤੀਨ ਜਾਮ ਮਾਰਗ ਚਲੇ,
ਪੁਨ ਨਿਸ ਕੀਨਿ ਪਯਾਨ ॥੧॥
ਚੌਪਈ: ਕੁਛ ਬਿਜ਼ਸ੍ਰਾਮ ਕੀਨਿ ਸ਼੍ਰਮ ਹੋਏ੧।
ਦੋ ਇਕ ਜਾਮ ਨੀਠਿ ਹੀ ਸੋਏ੨*।
ਬਹੁਰ ਚਢੇ ਦਿਨ ਸਗਰੇ ਚਾਲੇ।
ਚਾਰ ਜਾਮ ਮਹਿ ਪੰਥ ਬਿਸਾਲੇ ॥੨॥
ਬਹੁਰ ਨਿਸਾ ਦੂਸਰਿ ਹੁਇ ਆਈ।
ਕਿਸ ਕਿਸ ਖਾਨੋ ਕੀਨਿ ਬਨਾਈ।
ਦਾਨਾ ਦੀਨਸਿ ਕਿਨਹੁ ਨਿਹਾਰੀ।
ਤਅੂ ਸ਼੍ਰਮਤਿ ਬਡ ਤੇ ਮਗ ਭਾਰੀ ॥੩॥
ਰੂਪਾ ਗ੍ਰਾਮ ਅੁਲਘਿ ਕਰਿ ਆਏ।
ਬਹੁ ਗ੍ਰਾਮਨ ਕੇ ਆਗੂ ਲਾਏ।
ਕਹੈਣ ਕਿ ਜਿਸ ਥਲ ਗੁਰ ਕੋ ਡੇਰਾ।
ਹਮਹਿ ਦਿਖਾਇ ਦੇਹੁ ਇਕ ਬੇਰਾ ॥੪॥
ਗ੍ਰਾਮਨਿ ਕੇ ਨਰ ਕੋ ਬਹੁ ਤਾਰੈਣ੩।
ਡਰਿ ਕਰਿ ਆਗੂ ਅਜ਼ਗ੍ਰ ਪਧਾਰੈ।
ਤ੍ਰੌਦਸ ਜਾਮ ਸੁ ਚਲਤਿ ਬਿਤਾਏ।
ਚੌਦਸਮੇਣ ਮਹਿ ਗੁਰ ਨਿਯਰਾਏ ॥੫॥
ਮਹਾਂ ਸ਼੍ਰਮਤਿ ਅਰੁ ਛੁਧਤਿ ਬਿਸਾਲੇ।
ਠਰੇ ਚਰਨ ਕਰ ਲਾਗਤਿ ਪਾਲੇ੪।
ਤੀਨਹੁ ਕਾਰਨ ਤੇ ਤੁਰਕਾਨਾ।
ਬਾਕੁਲ ਬਹੁ, ਕਿਮ ਹੁਇ ਸਵਧਾਨਾ ॥੬॥
ਲਲਾਬੇਗ ਯੁਤ ਸਭਿ ਸਰਦਾਰਾ।
ਨਹਿ ਲਸ਼ਕਰ ਕੋ ਹਾਲ ਬਿਚਾਰਾ।
੧ਥਜ਼ਕਿਆਣ ਹੋਇਆਣ ਨੇ ਕੁਛਕ ਅਰਾਮ ਕੀਤਾ।
੨ਦੋ ਇਕ ਪਹਿਰ ਮਸਾਂ ਹੀ ਸੁਜ਼ਤੇ ਸਨ।
*ਪਾ:-ਦੋ ਇਕ ਜਾਮਨੀ ਰਹੀ ਸੋਇ। ਪੁਨਾ:-ਜਾਮਨੀ ਠਾਈ ਮੋਇ। ਪੁਨਾ:-ਕੀਨ ਨਿਸ ਸੋਏ।
੩ਤਾੜਦੇ ਹਨ।
੪ਹਜ਼ਥ ਪੈਰ ਪਾਲਾ ਲਗ ਕੇ ਠਰ ਗਏ।