Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੫੪
੪੬. ।ਬਿਸਾਲੀ ਡੇਰਾ। ਸਿੰਘਾਂ ਦਾ ਪਹਾੜੀਆਣ ਨਾਲ ਜੰਗ॥
੪੫ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੭
ਦੋਹਰਾ: ਬਸੇ ਬਿਸਾਲੀ ਨਗਰ ਮਹਿ, ਗੁਰੂ ਰੀਬ ਨਿਵਾਜ।
ਆਇ ਰਾਵ ਬੰਦਨ ਕਰੈ, ਸੇਵੈ ਜਿਤਿਕ ਸਮਾਜ ॥੧॥
ਚੌਪਈ: ਬੈਠੇ ਨਿਕਟ ਬਾਕ ਗੁਰੁ੧ ਸੁਨੇ।
ਭਾਗ ਆਪਨੇ ਦੀਰਘ ਗੁਨੇ।
ਸਗਲ ਖਾਲਸੇ ਲਗਹਿ ਦਿਵਾਨ।
ਸ਼੍ਰੀ ਅਜੀਤ ਸਿੰਘ ਥਿਤ ਹੁਇ ਆਨਿ ॥੨॥
ਬੋਲੋ ਰਾਵ ਸੈਲਪਤਿ ਅੰਧੇ।
ਰਾਵਰਿ ਸਾਥ ਬੈਰ ਬਡ ਬੰਧੇ।
ਲੋਕ ਪ੍ਰਲੋਕ ਖੋਇ ਜਿਨ ਲੀਨੋ।
ਮਹਾਂ ਕੁਕਾਜ ਆਪਨੋ ਕੀਨੋ ॥੩॥
ਅਪਜਸੁ ਜਗ ਮਹਿ ਬਹੁ ਬਿਸਤਾਰਾ।
ਬਾਰਿ ਅਨੇਕ ਲਰਤਿ ਰਣ ਹਾਰਾ।
ਸੁਨਹਿ ਸ਼੍ਰੋਂ ਮਨ ਜੋ ਕਰਤੂਤ।
ਕਹੈ ਗਿਰੇਸ਼ੁਨਿ ਬਿਖੈ ਕੁਪੂਤ ॥੪॥
ਬਾਰਿ ਬਾਰਿ ਤੁਰਕਾਨਿ ਅਗਾਰੀ।
ਨਿਮ੍ਰੀ ਹੋਤਿ ਦੇਤਿ ਧਨ ਭਾਰੀ।
ਹਾਰੋ ਧਰਮ ਹਿੰਦੂਅਨਿ ਕੇਰਾ।
ਬਨਹਿ ਦੀਨ ਬੋਲਤਿ -ਮੈਣ ਚੇਰਾ- ॥੫॥
ਆਨ ਕਾਨਿ ਜੇ ਰਾਖਤਿ ਰਾਜਾ੨।
ਕੋ ਇਮ ਕਰਹਿ ਜੁ ਕੀਨਿ ਕੁਕਾਜਾ।
ਧਿਕ ਧਿਕ ਬਾਰ ਬਾਰਿ ਇਸ ਕਹੈਣ।
ਸਤਿਗੁਰ ਸੰਗ ਬਿਰੋਧੀ ਲਹੈਣ ॥੬॥
ਰਾਜ ਤੇਜ ਸ਼ਸਤ੍ਰਨਿ ਬਲ ਤਾਗਾ।
ਮਹਾਂ ਰੰਕਤਾ ਕੇ ਮਗ ਲਾਗਾ।
ਤਸਕਰ ਸਮਸਰ ਕਰਿ ਕੈ ਪੰਮਾਂ।
ਚੂਨ ਧੇਨੁ ਲੇ ਗਯੋ ਕੁਕੰਮਾ੩ ॥੭॥
ਕਰੀ ਕੁਜ਼ਕ੍ਰਿਤ ਆਨ੪ ਕੋ ਦੀਨ।
੧ਗੁਰੂ ਜੀ ਦੇ।
੨ਆਨ ਤੇ ਕਾਣ ਲ਼ ਰਜ਼ਖਂ ਵਾਲਾ ਜੇ ਰਾਜਾ ਹੁੰਦਾ ਤਾਂ।
੩ਕੁਕਰਮੀ।
੪ਕਸਮ।