Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੦
ਕਵਨ ਅਰਥ੧ ਤੂੰ ਚਲਿ ਕਰਿ ਆਯੋ?
ਕਹਾਂ ਬਸੈਣ? ਕਿਸ ਕੋ ਮਤ ਧਾਰਹਿਣ?
ਮੰਤ੍ਰ ਜਾਪ ਕਿਸ ਬਦਨ ਅੁਚਾਰਹਿਣ੨? ॥੭॥
ਹਾਥ ਜੋਰਿ ਤਿਨ ਕਹੋ ਬੁਝਾਈ।
ਪ੍ਰਭੁ ਜੀ! ਮੈਣ ਆਯੋ ਸ਼ਰਨਾਈ।
ਰਾਵਰਿ ਨਾਮ ਆਸ ਕੋ ਧਰੌਣ੩।
ਮਿਟੇ ਸ਼ੋਕ ਭਵ ਸਾਗਰ ਤਰੌਣ ॥੮॥
ਅਪਰ ਸਭਿਨਿ ਤੇ ਆਸ ਮਿਟਾਇ।
ਰਹੋਣ ਆਪ ਕੀ ਪਰਿ ਸ਼ਰਨਾਇ।
ਤਬਿ ਸ਼੍ਰੀ ਸਤਿਗੁਰ ਕਹੋ ਸੁਨਾਈ।
ਹਮਰੀ ਸ਼ਰਨ ਪਰੋ ਨਹਿਣ ਜਾਈ ॥੯॥
ਜੇ ਹਮਰੋ ਸਿਜ਼ਖ ਹੋਯੋ ਚਹੈਣ।
ਨਹੀਣ ਸੰਪਦਾ ਤੁਝ ਢਿਗ ਰਹੈ।
ਨਰ ਅੁਪਹਾਸ ਕਰਹਿਣ ਸਮਝਾਵਹਿਣ।
ਦੁਖੀ ਹੋਇ ਪੁਨ ਬਹੁ ਪਛੁਤਾਵਹਿਣ ॥੧੦॥
ਸੁਨਤਿ ਮਹੇਸ਼ੇ ਤਬਹਿ ਅੁਚਾਰੋ।
ਤਨ ਮਨ ਧਨ ਤੁਮਰੇ ਪਰ ਵਾਰੋ।
ਨਾਸ਼ ਹੋਹਿ ਤੌ ਚਹੋਣ ਨ ਕੋਅੂ।
ਤੁਮਰੋ ਪ੍ਰੇਮ ਕਰੌਣ ਦ੍ਰਿੜ੍ਹ ਸੋਅੂ ॥੧੧॥
ਸਭਿ ਦਿਸ਼ ਤੇ ਮੈਣ ਤਾਗੀ ਆਸ।
ਨਿਜ ਚਰਨਨ ਮਹਿਣ ਦੇਹੁ ਨਿਵਾਸ।
ਦ੍ਰਿੜ੍ਹ ਨਿਸ਼ਚਾ ਦੇਖੋ ਜਿਸ ਕਾਲਾ।
ਨਿਜ ਕਰ ਧਰੋ ਤਿਸੀ ਕੋ ਭਾਲਾ੪ ॥੧੨॥
ਸਜ਼ਤਿਨਾਮ ਸੋ ਮੰਤ੍ਰ ਜਪਾਵਾ।
ਸਿਖ ਨੇ ਦ੍ਰਿੜ੍ਹ ਕੀਨਸਿ ਸੁਖ ਪਾਵਾ।
ਬਹੁਰ ਕਸੌਟੀ ਮਹਿਣ ਸੋ ਕਸੋ੫।
ਕੇਤਿਕ ਦਿਨ ਮਹਿਣ ਧਨ ਸਭਿ ਨਸੋ ॥੧੩॥
ਜਿਸ ਜਿਸ ਕਾਰ ਬਿਖੈ ਜਿਹ ਦੀਨ।
੧ਕਿਸ ਕੰਮ।
੨ਕਿਸ ਦਾ ਮੰਤਰ ਤੂੰ ਮੂੰਹੋਣ ਜਪਦਾ ਹੈਣ।
੩ਆਪ ਦੇ ਨਾਮ ਦੀ ਆਸਾ ਧਾਰਕੇ (ਆਯਾ ਹਾਂ)।
੪ਮਜ਼ਥੇ ਤੇ।
੫ਭਾਵ ਅੁਸ ਲ਼ ਪਰਖਂਾ ਵਿਚ ਪਾਇਆ।