Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੫੭
੪੭. ।ਖਾਨਗ਼ਾਦੇ ਦੀ ਭਾਜੜ ਤੇ ਬਰਵਾ ਲੁਟਂਾ॥
੪੬ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੮
ਦੋਹਰਾ: ਪੁਜ਼ਤ੍ਰ ਦਿਲਾਵਰ ਕੋ ਤਬੈ, ਬਨਿ ਕਾਤੁਰ ਭੈ ਭੀਤ।
ਗੁਰ ਪ੍ਰਤਾਪ ਦੀਰਘ ਲਖੋ, ਤਜੀ ਆਸ ਨਹਿ ਜੀਤ੧ ॥੧॥
ਭੁਜੰਗ ਪ੍ਰਯਾਤ ਛੰਦ: ਪਰੋ ਭੂਰ ਪਾਰੋ੨ ਸੁ ਪਿੰਗੰ੩ ਸਮਾਨ।
ਸੁਨੋਣ ਸ਼ੋਰ ਦੂਜੇ ਚਮੂੰ ਕੇ ਮਹਾਨ।
ਬਿਨਾ ਜੰਗ ਤੇ ਤ੍ਰਾਸ ਕੋ ਭੂਰ ਧਾਰੇ।
ਮਿਲੇ ਸੂਮ ਸੋਫੀ੪ ਸਿਪਾਹੀ ਡਰਾਰੇ ॥੨॥
ਬਿਨਾ ਸ਼ਸਤ੍ਰ ਝਾਰੇ ਭਏ ਏਂੁ੫ ਜੈਸੇ।
ਮਹਾਂ ਮੂੜ੍ਹ ਗੀਦੀ ਚਲੇ ਭਾਜਿ ਤੈਸੇ।
ਗੁਰੂ ਜੰਗ ਬੀਚੰ ਜਬੈ ਆਪ ਆਵੈ।
ਕਹੋ ਕੌਨ ਜੋਧਾ੬ ਸੁ ਬੀਰੰ ਥਿਰਾਵੈ ॥੩॥
ਪਰਾਜੈ ਕਰੈ੭ ਛੋਰਿ ਤੀਖੇ ਸੁ ਤੀਰੰ।
ਇਮੰ ਬੋਲਤੇ ਜਾਤਿ ਭਾਜੇ ਸੁ ਬੀਰੰ।
ਯਥਾ ਸ਼ੇਰ ਸੂਤੋ ਅੁਠਹਿ ਜਾਗ ਸੋਈ।
ਕਰੀ੮ ਬ੍ਰਿੰਦ ਭਾਗੈਣ ਬਿਨਾ ਲਾਜ ਹੋਈ ॥੪॥
ਦੋਹਰਾ: ਚਲਤਿ੯ ਪੰਥ ਮੈਣ ਆਇਗੋ, ਬਰਵਾ ਗ੍ਰਾਮ ਸੁ ਨਾਮ।
ਕਰਿ ਮਸਲਤ ਲੂਟੋ ਤਬੈ, ਬਸਹਿ ਜਿਤਿਕ ਤਹਿ ਧਾਮ ॥੫॥
ਭੁਜੰਗ ਪ੍ਰਯਾਤ ਛੰਦ: ਨਹੀਣ ਲੋਕ ਜਾਨੈ ਭਜੇ ਭੀਰੁ ਹੈ ਕੈ।
੧(ਲੜਾਈ ਛਜ਼ਡ) ਦਿਜ਼ਤੀ (ਕਿ) ਜਿਜ਼ਤ ਦੀ ਆਸ ਨਹੀਣ ਹੈ। (ਅ) ਜਿਜ਼ਤ ਨਾ ਹੁੰਦੀ (ਦੇਖ ਕੇ) ਲੜਾਈ ਦੀ ਆਸ
ਛਜ਼ਡ ਦਿਜ਼ਤੀ।
੨ਪਾਲਾ।
੩ਪਿੰਗਲੇ।
੪ਅ:, ਸ਼ੂਮ = ਭੈੜੇ ਸ਼ਗਨਾਂ ਵਾਲਾ। ਸੂਫੀ = ਪਸ਼ਮ ਪਹਿਨਂ ਵਾਲਾ। ਸੂਫੀ ਨਾਮ ਫਕੀਰ ਦਾ ਬੀ ਹੈ।
ਪੰਜਾਬੀ ਦੇ ਮੁਹਾਵਰੇ ਵਿਚ ਸੂਮ = ਬਖੀਲ, ਕੰਜੂਸ ਲ਼ ਕਹਿਦੇ ਹਨ ਤੇ ਸੋੀ = ਨਸ਼ਾ ਨਾ ਪੀਂ ਵਾਲੇ ਲ਼।
ਸ਼ੂਮ ਸੋਫੀ ਇਕਜ਼ਠੇ ਪਦ ਦਾ ਭਾਵ ਹੈ ਬਦਸ਼ਗਨਾ ਤੇ ਕੰਜੂਸ ਕਿਅੁਣਕਿ ਦਾਰੂ ਪੀਂ ਵਾਲੇ ਸੂਫੀ ਲ਼ ਆਪਣੇ ਵਿਚ
ਕੰਟਕ ਤੇ ਬਦਸ਼ਗਨਾ ਸਮਝਦੇ ਹਨ ਤੇ ਸ਼ੂਮ ਨੇ ਵੀ ਪੀਂੀ ਨਹੀਣ ਕਿਅੁਣਕਿ ਫੇਰ ਪਿਆਅੁਣੀ ਪੈਣਦੀ ਹੈ ਤੇ
ਪਿਆਅੁਣਂੀ ਨਹੀਣ ਕਿਅੁਣਕਿ ਪੈਸੇ ਖਰਚਂੇ ਪੈਣਦੇ ਹਨ। ਕਵੀ ਜੀ ਦਾ ਕਟਾਖ ਇਹ ਹੈ:-ਸ਼ੂਮ = ਓਹ ਆਦਮੀ
ਜੋ ਬੀਰਤਾ ਦੇ ਕੰਮਾਂ ਵਿਚ ਬਦਸ਼ਗਨਾ ਹੈ ਤੇ ਸੋਫੀ ਜੋ ਬੀਰਤਾ ਰੂਪੀ ਨਸ਼ੇ ਤੋਣ ਸਜ਼ਖਂਾ ਹੈ। (ਅ) ਦੂਜੇ ਵਾਸਤੇ
ਤਾਂ ਖਰਚੇ ਕੁਛ ਨਾਂ ਤੇ ਆਪ ਬਨ ਠਨ ਕੇ ਰਹੇ ਇਹੋ ਜਿਹੇ ਆਦਮੀ ਲਈ ਬੀ ਮੁਹਾਵਰਾ ਹੈ ਕਿ ਇਹ ਤਾਂ
ਸ਼ੂਮਸੋਫੀ ਹੈ।
੫ਹਿਰਨ। ਭਾਵ ਕਮਗ਼ੋਰ ਦਿਲ।
੬ਜੁਜ਼ਧ ਕਰਨ ਵਾਲਾ।
੭ਹਰਾ ਦੇਣਦਾ ਹੈ, ਜਿਤ ਲੈਣਦਾ ਹੈ।
੮ਹਾਥੀ।
੯(ਪਠਾਂ ਲ਼) ਜਾਣਦਿਆਣ।