Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੩
ਬਾਲ ਗੁਲੇਲਾ ਮਾਰਿ ਗਵਾਵੈਣ੧।
ਯਾ ਬਿਧਿ ਬਹੁਤ ਕਰੀ ਜਬਿ ਤਿਨੈ।
ਗੁਰ ਪੈ ਸਿਜ਼ਖਨ ਕੀਨੀ ਬਿਨੈ ॥੨੬॥
ਸ਼ੇਖਨ ਸੁਤ ਘਟ ਤੋਰੈਣ ਤੂਰਨਿ।
ਜਲ ਕੌ ਜਬਿ ਕਰਿ ਲਾਵੈਣ ਪੂਰਨ।
ਤਬਿ ਕਰੁਨਾ ਕਰ ਬੋਲੇ ਬਾਨੀ।
ਮਸ਼ਕੈਣ ਬੀਚ ਲਿਆਵੋ ਪਾਨੀ ॥੨੭॥
ਮਾਨਿ ਬਚਨ ਤੋਣ ਹੀ ਤਿਨ ਕੀਨੀ।
ਜਲ ਭਰਿਬੋ ਕੋ ਮਸ਼ਕੈਣ ਲੀਨੀ।
ਤਬਿ ਬਾਰਕ ਕਰ ਧਾਰਿ ਕਮਾਨੈ।
ਤੀਰ ਮਾਰ ਫਾਰੈਣ ਅਭਿਮਾਨੈ ॥੨੮॥
ਪੁਨ ਸਿਜ਼ਖਨ ਗੁਰ ਕੇਰਿ ਹਦੂਰਾ।
ਸਕਲ ਬ੍ਰਿਤਾਂਤ ਬਖਾਨੋ ਤੂਰਾ।
ਮਸ਼ਕੈਣ ਫਾਰਤਿ ਕਸ ਕੈ ਤੀਰਨਿ।
ਬਸ ਨਹਿਣ ਚਲਤਿ ਕਰਤਿ ਅਵਗੀਰਨਿ੨ ॥੨੯॥
ਤਬਿ ਮੁਖ ਚੰਦ ਬਚਨ+ ਪਰਕਾਸ਼ੇ।
ਗਾਗਰ ਮੈਣ ਜਲ ਲਾਅੁ ਹੁਲਾਸੇ।
ਸਜ਼ਤਿ ਭਾਖਿ੩ ਕੀਨੀ ਤਿਨ ਤੈਸੇ।
ਕਹੀ ਮੁਕੰਦ ਅਨਦਤਿ ਜੈਸੇ ॥੩੦॥
ਵਹ ਬਾਲਕ ਘਟ++ ਈਣਟਨ ਭਾਨੈ੪।
ਗ਼ੁਲਮੀ ਕਰੈਣ ਦੁਸ਼ਟ ਅਭਿਮਾਨੈ।
ਮਾਤ ਤਾਤ ਤਿਨ ਕੇ ਨਹਿਣ ਹੋਰੈਣ੫।
ਹੋਤਿ ਪ੍ਰਸੰਨ ਨਿਹਾਰਿ ਬਹੋਰੈਣ ॥੩੧॥
ਪੁਨਿ ਅਰਦਾਸ ਕਰੀ ਸਭਿ ਸੰਗਤਿ।
ਗਗਰਨ* ਤੋਰੈ ਬਾਲਕ ਪੰਗਤਿ।
੧ਭਾਵ ਫੋੜ ਦੇਵਨ।
੨ਨਾਸ਼ ਕਰਦੇ ਹਨ।
+ਪਾ:-ਬਦਨ।
੩ਸਤ ਵਚਨ ਕਹਿਕੇ।
++ਪਾ:-ਸੋ।
੪ਇਜ਼ਟਾਂ ਨਾਲ ਤੋੜ ਦੇਣ।
੫ਨਹੀਣ ਰੋਕਦੇ।
*ਪਾ:-ਗਾਗਰਨ।