Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੬੧
੪੭. ।ਬਿਭੌਰ ਦੇ ਰਾਣੇ ਨਾਲ ਮੇਲ॥
੪੬ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੮
ਦੋਹਰਾ: ਵਾਰ ਪਾਰ ਦਰੀਆਅੁ ਕੇ, ਸਤਿਗੁਰ ਕਰੈਣ ਅਖੇਰ।
ਚਢੈਣ ਜਬੈ ਛਿਤ ਬਿਚਰਤੇ, ਅੂਚ ਨੀਚ ਥਲ ਹੇਰਿ ॥੧॥
ਚੌਪਈ: ਏਕ ਦਿਵਸ ਚਢਿ ਗੁਰੂ ਪਯਾਨੇ।
ਪੁਰਿ ਭੰਭੌਰ* ਬਸਹਿ ਜਿਸ ਥਾਨੇ।
ਸੰਗ ਖਾਲਸੇ ਕੋ ਦਲ ਭਾਰੀ।
ਬਜਤਿ ਜਾਤਿ ਰਣਜੀਤ ਅਗਾਰੀ ॥੨॥
ਤਹਿ ਕੇ ਰਾਵ ਸੁਨੀ ਧੁਨਿ ਜਬੈ।
ਹਰਖਤਿ ਹੋਇ ਅਰੂਢੋ ਤਬੈ।
ਨਿਜ ਪਰਧਾਨ ਲਏ ਕੁਛ ਸੰਗ।
ਦੇਨਿ ਹੇਤੁ ਕਰਿ ਤਾਰ ਤੁਰੰਗ ॥੩॥
ਨਿਕਸਿ ਨਗਰ ਤੇ ਬਾਹਿਰ ਆਯੋ।
ਜਿਤ ਧੁਨਿ ਸੁਨੀ ਤਿਤੈ ਕੋ ਪਾਯੋ।
ਪ੍ਰਥਮ ਸਚਿਵ ਕੋ ਨਿਕਟ ਪਠਾਇ।
ਆਪ ਗਯੋ ਤੂਰਨ ਤਬਿ ਧਾਇ ॥੪॥
ਦੇਖਤਿ ਅੁਤਰਿ ਤੁਰੰਗ ਤੇ ਆਯੋ।
ਚਰਨ ਸਰੋਜਨ ਕੋ ਲਪਟਾਯੋ।
ਸ਼੍ਰੀ ਪ੍ਰਭੁ! ਕ੍ਰਿਪਾ ਕਰੀ ਇਤ ਆਏ।
ਮੋਹਿ ਆਪਨੋ ਲੀਨ ਬਨਾਏ ॥੫॥
ਮੈਣ ਅਤਿ ਮੰਦ ਨ ਮਹਿਮਾ ਜਾਨੀ।
ਨਹੀਣ ਸ਼ਰਨ ਪਕਰੀ ਸੁਖ ਖਾਨੀ।
ਚਲਹੁ ਨਗਰ ਕਰਿ ਪਾਵਨ ਪਾਵਨ੧।
ਸਗਰੇ ਮੰਦਿਰ ਕਰੀਅਹਿ ਪਾਵਨ ॥੬॥
ਇਜ਼ਤਾਦਿਕ ਜਬਿ ਕੀਨਿ ਬਿਨਤੀ।
ਢਰੇ ਕ੍ਰਿਪਾ ਤਜਿ ਔਰੇ ਗਿਨਤੀ।
ਜੇ ਕਰਿ ਤੁਵ ਅੁਰ ਭਾਅੁ ਬਿਸਾਲੇ।
ਚਲਹੁ ਬਿਲੋਕਹਿਗੇ ਗ੍ਰਿਹ ਚਾਲੇ ॥੭॥
ਦੇ ਕਰਿ ਭੇਟ ਅਗਾਰੀ ਹੋਵਾ।
ਸਨੇ ਸਨੇ ਚਲਿ ਮਾਰਗ ਜੋਵਾ।
*ਕਵੀ ਜੀ ਨੇ ਦੋ ਤਰ੍ਹਾਂ ਇਸ ਲ਼ ਲਿਖਿਆ ਹੈ:-ਭੰਭੌਰ, ਬਿਭੌਰ।
੧ਚਾਂਨ ਪਾਕੇ।