Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੫
ਖਜ਼ਚਰ ਦੇਖਨ ਲਗੇ ਅਪਾਰਾ ॥੩੮॥
ਟੋਲਿ ਟੋਲਿ ਬਹੁ ਰਹੇ, ਨ ਪਾਈ।
ਹੁਇ ਨਿਰਾਸ ਜਬਿ ਚਲੇ ਮੁਰਾਈ++।
ਗ੍ਰਹਿ ਅੰਤਰ ਖਜ਼ਚਰ ਤਬਿ ਬੋਲੀ।
ਬਰੇ ਸਿਪਾਹੀ ਲੀਨਸਿ ਖੋਲੀ ॥੩੯॥
ਜਪਤ੧ ਕਰੋ ਘਰ ਬਾਹਰ ਤਿਨ ਕੋ।
ਗੁਰ ਸੋਣ ਬੈਰ ਹੁਤੋ ਥੋ ਜਿਨ ਕੋ।
ਕੇਤਿਕ ਫਾਂਸੀ ਦੀਨ ਅੁਠਾਈ।
ਕੇਤਿਕ ਕੀ ਤਬਿ ਪਤਿ ਅੁਤਰਾਈ ॥੪੦॥
ਗੁਰ ਪੈ ਸਿਜ਼ਖਨ ਕਹੀ ਸਪੂਰਨ।
ਸੁਨਿ ਗੁਰ ਕਹਤਿ ਭਏ ਤਬਿ ਤੂਰਨ।
ਏਕ ਸੰਤ ਪੈ ਸਿਜ਼ਖ ਸੁ ਬੋਲੋ।
ਸੋ ਸੁਨਿਹੋ ਧਰਿ ਧਾਨ ਅਮੋਲੋ ॥੪੧॥
-ਜੇ ਕਾਹੂ ਕੋ ਬੁਰਾ ਕਰਾਵੈ।
ਤੋ ਕਾ ਕਰੈ? ਕਹੋ ਸੁਖਦਾਵੈ!
ਭਲਾ ਕਰੈ ਜੋ ਬੁਰਾ ਕਰਾਵੈ।
ਬਦਲਾ ਲੇਵਨ*+ ਤੇ ਹਟਿ ਜਾਵੈ ॥੪੨॥
ਫੇਰ ਕਰੈ ਤੌ? ਕਰਿ ਹੈ ਕਰਿਹੈ।
ਤੌ ਭਲਿਆਈ ਵਹੁ ਦੁਖ ਭਰਿਹੈ।
ਕਰਿਨੇ ਜੋਗਾ ਰਹੈ ਨ ਸੋਅੂ।
ਆਪੇ ਹੀ ਮਰਿ ਜੈ ਹੈ ਸੋਅੂ੨- ॥੪੩॥
ਜੈਸੀ ਕਰੈ ਸੁ ਤੈਸੀ ਪਾਵੈ।
++ਪਾ:-ਮਹਾਈ।
੧ਗ਼ਬਤ।
*+ਪਾ:-ਦੇਵਨ। ਤਿੰਨ ਲਿਖਤੀ ਨੁਸਖਿਆਣ ਵਿਚ ਬਦਲਾ ਲੇਵਨ ਵਾਲੀ ਤੁਕ ਹੈ ਨਹੀਣ ਸੋ, ਦੋਨੋਣ ਵੇਰ ਇਹੋ
ਤੁਕ ਹੈ-ਭਲਾ ਕਰੈ ਜੋ ਬੁਰਾ ਕਰਾਵੈ।
੨ਇਕ ਸਿਜ਼ਖ (ਸ੍ਰੀ) ਸੰਤ (ਜੀ) ਪਾਸ ਬੋਲਿਆ, ਸੋ ਅਮੋਲਕ (ਸਿਜ਼ਖਾ) ਧਾਨ ਧਰਕੇ ਸੁਣੋਣ। (ਪ੍ਰਸ਼ਨ ਸਿਜ਼ਖ
ਦਾ:-) ਜੇ ਕੋਈ ਕਿਸੇ ਦਾ ਬੁਰਾ ਕਰੇ, ਤਾਂ (ਅੁਹ) ਕੀਹ ਕਰੇ? ਕਹੋ ਹੇ ਸੁਖਦਾਈ (ਸੰਤ) ਜੀ! (ਅੁਤਰ:-)
ਭਲਾ ਕਰਦਿਆਣ ਜੋ ਬੁਰਾ ਕਰੇ, (ਤਾਂ ਬੁਰੇ ਤੋਣ) ਬਦਲਾ ਲੈਂੋਣ ਹਟ ਜਾਵੇ। (ਪ੍ਰਸ਼ਨ:-) (ਜੇ) ਫੇਰ (ਬੀ ਬੁਰਾ)
ਕਰੇ ਤਾਂ, (ਅੁਤਰ:-) (ਅੁਹ ਭਲਿਆਈ) ਕਰ (ਭਲਿਆਈ) ਕਰੇ, ਤਾਂ (ਭਲੇ ਦੀ) ਭਲਿਆਈ (ਕਰਨ
ਕਰਕੇ) ਅੁਹ (ਬੁਰਾ ਆਪੇ) ਦੁਖ ਭਰੇਗਾ, (ਇਥੋਣ ਤਾਈਣ ਕਿ) ਅੁਹ ਕਰਨ ਜੋਗਾ ਹੀ ਨਾ ਰਹੇਗਾ, ਆਪੇ ਹੀ
ਮਰ ਜਾਏਗਾ। ਇਸ ਤੋਣ ਅਗੇ ਹੁਣ ਗੁਰੂ ਜੀ ਬਚਨ ਬੋਲਦੇ ਹਨ। ਇਹ ਸਾਰੀ ਗਜ਼ਲ ਬਾਤ ਦਜ਼ਸਦੀ ਹੈ ਕਿ ਗੁਰੂ
ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅੁਪਦੇਸ਼ ਵਜ਼ਲ ਇਸ਼ਾਰਾ ਕਰ ਰਹੇ ਹਨ, ਹੋ ਸਕਦਾ ਹੈ ਕਿ ਅੁਸ ਸਿਜ਼ਖਾ
ਵਲ ਇਸ਼ਾਰਾ ਕਰ ਰਹੇ ਹੋਣ ਜੋ ਤਪੇ ਦੀ ਹੋਣੀ ਪਰ ਗੁਰੂ ਅੰਗਦ ਦੇਵ ਜੀ ਨੇ ਦਿਜ਼ਤੀ ਸੀ।