Sri Gur Pratap Suraj Granth

Displaying Page 350 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੬੩

੪੫. ।ਯੁਜ਼ਧ-ਜਾਰੀ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੬
ਦੋਹਰਾ: ਆਪਸ ਮਹਿ ਭਿਰ ਜਾਣਹਿ ਜੇ, ਤਬਹਿ ਕਰਹਿ ਹਜ਼ਥਾਰ੧।
ਨਤੁ ਪਾਰੇ ਮਾਰੇ ਸਰਬ੨, ਪਰੇ ਹਗ਼ਾਰ ਸੁਮਾਰ ॥੧॥
ਸੈਯਾ: ਹੇਰਿ ਅਫਾਤ੩ ਪਰੀ ਕਹੁ ਦੀਰਘ,
ਕੰਬਰ ਬੇਗ ਹਟੋ ਪਿਛਵਾਈ।
ਫੇਰਿ ਮਸਾਲ ਬਿਸਾਲ ਜਲਾਇ,
ਕਰਾਲ ਪਿਖੋ ਦਲ ਕੋ ਸਮੁਦਾਈ।
ਬੀਰਨਿ ਪੈ ਬਹੁ ਬੀਰ ਪਰੇ,
ਗਨ ਘੋਰਨਿ ਪੈ ਮਰਿ ਘੋਰੇ ਇਥਾਈਣ।
-ਕੈਸੇ ਭਏ ਮ੍ਰਿਤੁ ਏ ਸਗਰੇ?-
ਬਹੁ ਸੋਚਤਿ ਹੈ ਚਿਤ ਮੈਣ ਦੁਖ ਪਾਈ ॥੨॥
ਘਾਅੁ ਭਕਾਭਕ ਬੋਲਤਿ ਹੈਣ
ਬਹੁ ਸ਼੍ਰੋਂਤਿ ਭੂਤਲ ਬੀਚ* ਬਹੋ।
ਬਾਣਹੁ ਕਟੀ, ਕਿਹ ਜੰਘ ਕਟੀ,
ਕਿਹ ਗ੍ਰੀਵ ਕਟੀ, ਧਰ ਹੋਇ ਰਹੋ੪।
ਕੋ ਗੁਲਕਾਣ ਲਗਿ ਪ੍ਰਾਨ ਦਏ
ਤਰਫੰਤਿ ਕਿਤੇ ਮੁਖ ਹਾਇ ਕਹੋ।
ਅੂਣਧੇ੫ ਪਰੇ, ਇਕ ਸੀਧੇ ਪਰੇ,
ਇਕ ਟੇਢੇ ਪਰੇ, ਬਡ ਘਾਵ ਲਹੋ ॥੩॥
ਕੰਬਰਬੇਗ ਪਠੋ ਨਰ ਕੋ,
ਜਹਿ ਬੇਗਲਲਾ, ਸੁਧਿ ਜਾਇ ਸੁਨਾਈ।
ਏਕ ਤੌ ਸੀਤ ਤੇ ਅੰਗ ਗਏ ਠਰਿ,
ਦੂਸਰੇ ਹੈ ਤਮ ਕੋ ਸਮੁਦਾਈ।
ਆਪਸ ਮੈਣ ਕਟਿ ਸੈਨ ਮਰੀ,
ਨ ਸਰੋ ਕੁਛ, ਸ਼ਜ਼ਤ੍ਰ ਖਰੇ ਸਮੁਹਾਈ।


੧ਜਦੋਣ ਆਪੋ ਵਿਚੀਣ ਭਿੜ ਜਾਣਦੇ ਹਨ ਤਦੋਣ ਹਥਿਆਰਾਣ ਨਾਲ (ਗੁਰੂ ਜੀ ਦੇ ਯੋਧੇ ਵੈਰੀ ਪਰ ਮਾਰ) ਕਰਦੇ ਹਨ।
੨ਨਹੀਣ ਤਾਂ (= ਜੇ ਨਾ ਭਿੜਨ ਤਾਂ) ਪਾਲਾ ਵੈਰੀ ਲ਼ ਮਾਰ ਰਿਹਾ ਹੈ।
੩ਆਤ, ਬਲਾ।
*ਪਾ:-ਬੀਰ।
੪ਕਿਸੇ ਦੀ ਗਰਦਨ ਕਟੀ ਗਈ (ਗਜ਼ਲ ਕੀ) ਸਜ਼ਥਰ ਹੋਇਆ ਪਿਆ ਹੈ (ਅ) ਗ੍ਰੀਵ ਕਟੀ ਜਾਣ ਤੇ ਧੜ ਹੀ ਬਣ
ਰਿਹਾ ਹੈ।
੫ਮੂਧੇ।

Displaying Page 350 of 473 from Volume 7