Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੭
੩੯. ।ਲਾਲੂ, ਦੁਰਗਾ, ਜੀਵੰਧਾ, ਜਜ਼ਗਾ, ਖਾਨੁ, ਮਾਈਆ, ਗੋਵਿੰਦ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੦
ਦੋਹਰਾ: ਇਕ ਲਾਲੂ ਬੁਧਿਵਾਨ ਨਰ, ਦੂਸਰ ਦੁਰਗਾ ਨਾਮ।
ਜੀਵੰਦਾ ਮਿਲ ਤੀਸਰੋ, ਚਲਿ ਆਏ ਗੁਰ ਸਾਮ੧ ॥੧॥
ਚੌਪਈ: ਕਰਿ ਬੰਦਨ ਕੋ ਲਾਗੇ ਸੇਵਾ।
ਇਕ ਦਿਨ ਬੈਠਿ ਨਿਕਟ ਗੁਰ ਦੇਵਾ।
ਹਾਥ ਜੋਰਿ ਅਰਦਾਸ ਬਖਾਨੀ।
ਦਿਹੁ ਅੁਪਦੇਸ਼ ਅਪਨਿ ਜਨ ਜਾਨੀ੨ ॥੨॥
ਜਿਸ ਤੇ ਹੋਇ ਅੁਧਾਰ ਹਮਾਰਾ।
ਸ਼੍ਰੀ ਗੁਰ ਅਮਰ ਸੁ ਬਾਕ ਅੁਚਾਰਾ।
ਪਰਅੁਪਕਾਰ ਸਮਾਨ ਨ ਔਰ।
ਕਰਹਿ ਸਦਾ, ਤਿਸ ਗਤਿ ਸੁਖ ਠੌਰ੩ ॥੩॥
ਸੋ ਅੁਪਕਾਰ ਸੁ ਤੀਨ ਪ੍ਰਕਾਰਾ।
ਧਰੋ ਆਪ ਤੁਮ ਲਖਿ ਅੁਰ ਸਾਰਾ।
ਜੇਤਿਕ ਅਪਨੇ ਢਿਗ੪ ਧਨ ਅਹੈ।
ਦੇਹੁ ਰੰਕ ਜੋ ਦੁਖੀਆ ਲਹੈ੫ ॥੪॥
ਪਿਖਹੁ ਰੀਬ ਅਨਾਥਨਿ ਜਹਾਂ।
ਵਸਤ੍ਰ ਅਹਾਰ ਦੀਜੀਅਹਿ ਤਹਾਂ।
ਦੇਖਹੁ ਦੁਖੀ ਦਯਾ ਕੋ ਧਾਰਹੁ।
ਜਥਾ ਸ਼ਕਤਿ ਤਿਹ ਦੁਖ ਨਿਰਵਾਰਹੁ੬* ॥੫॥
ਨਿਜ ਬਾਨੀ ਤੇ ਸ਼ੁਭ ਬਨਿ ਆਵੈ।
ਬਿਗਰੋ ਕਾਰਜ ਪਰ ਸੁਧਰਾਵੈਣ੭।
ਕੈ ਬਿਜ਼ਦਾ ਹੁਇ ਅਪਨੇ ਪਾਸ।
ਅਪਰ ਪਢਾਵਹਿ ਧਰਹਿ ਹੁਲਾਸ੮ ॥੬॥
ਪੁਨ ਮਨ ਤੇ ਸਭਿ ਕੋ ਭਲ ਚਾਹੈ।
੧ਗੁਰੂ ਸ਼ਰਨ।
੨ਦਾਸ ਜਾਣਕੇ।
੩ਅੁਸ ਲ਼ ਸੁਖ ਦਾ ਥਾਂ ਪ੍ਰਾਪਤ ਹੁੰਦਾ ਹੈ।
੪ਪਾਸ।
੫ਜਾਣੋ।
੬ਇਹ ਪਹਿਲਾ ਅੁਪਕਾਰ ਹੈ।
*ਪਾ:-ਕਰ ਤਿਹ ਨਿਰਵਾਰੋ।
੭ਦੂਜੇ ਦਾ ਕਾਰਜ ਸੁਧਾਰ ਦੇਵੇ।
੮ਇਹ ਦੂਜਾ (ਬਾਣੀ ਦਾ) ਅੁਪਕਾਰ ਹੈ।