Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੬੪
੪੮. ।ਗੁਪਾਲ ਤੇ ਹੁਸੈਨੀ ਦੀ ਸੁਲਹ ਲਈ ਸੰਗਤੀਆ ਸਿੰਘ ਆਇਆ॥
੪੭ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੯
ਦੋਹਰਾ: ਭੂਪ ਕ੍ਰਿਪਾਲ ਕਟੋਚੀਆ, ਭੀਮਚੰਦ ਤੇ ਆਦਿ।
ਮਿਲੇ ਸੁ ਰਾਖਹਿ ਨਿਕਟ ਤਿਸ, ਕਹਿ ਸਾਦਰ ਸੰਬਾਦ੧ ॥੧॥
ਚੌਪਈ: ਇਕਠੀ ਸੈਨ ਕਰਿਤ ਸਮੁਦਾਯਾ।
ਚਹੈ ਅਨਦ ਪੁਰਿ ਗੁਰੂ ਢਿਗ ਆਯਾ।
-ਸੰਘਰ ਘਾਲ੨ ਘਨੋ ਘਮਸਾਨਾ।
ਕਰੋਣ ਪਰਾਜਯ, ਕੈ ਹੁਇ ਹਾਨਾ੩ ॥੨॥
ਦੇਅੁਣ ਚਮੂੰ ਕੋ ਗ਼ੋਰ ਬਡੇਰਾ।
ਮਿਲਹਿ ਤ ਲੈਹੋਣ ਦਰਬ ਘਨੇਰਾ।
ਭੇਜੋ ਪੁਜ਼ਤ੍ਰ ਦਿਲਾਵਰ ਖਾਨ।
ਜਿਨ ਤੇ ਡਰ ਹਟਿ ਗਯੋ ਨਿਦਾਨ੪ ॥੩॥
ਤਿਸ ਕਾਰਨ ਤੇ ਮੈਣ ਚਢਿ ਆਯੋ।
ਸੰਚਿ੫ ਘਨੋ ਦਲ ਸੰਗ ਪਠਾਯੋ।
ਨਹੀਣ ਅਨਦਪੁਰਿ ਮਾਰੌਣ ਜਾਵਦ।
ਬਨੈ ਨ ਹਟਿ ਕਰਿ ਜੈਬੋ ਤਾਵਦ ॥੪॥
ਲਰਿਬੇ ਕੋ ਬਲ ਕੇਤਿਕ ਧਰੈਣ।
ਦੇਖੋਣ ਅਬਿ ਜੇਤੋ ਰਣ ਕਰੈਣ-।
ਇਮ ਗਿਨਿ ਗਿਨਿ ਮਨ ਠਾਨਹਿ ਤਾਰੀ।
ਦਿਨ ਪ੍ਰਤਿ ਮੇਲ ਕਿਯੋ੬ ਦਲ ਭਾਰੀ ॥੫॥
ਤੋਣ ਤੋਣ ਕਰਿ ਹੰਕਾਰ ਘਨੇਰਾ।
ਚਹੈਣ ਅਨਦਪੁਰਿ ਪਾਵਨ ਘੇਰਾ।
ਨਦ ਚੰਦ ਤੇ ਆਦਿ ਮਸੰਦ।
ਸ਼੍ਰੀ ਗੁਜਰੀ ਯੁਤਿ ਦੁਖਿਤਿ ਬਿਲਦ ॥੬॥
ਤੀਨ ਭਾਨਜੇ ਪ੍ਰੋਹਿਤ ਔਰ।
ਸਮੁਝਾਵਹਿ ਸੋਢੀ ਕੁਲ ਮੌਰ।
੧ਜੋ ਮੇਲ ਕਰਦਾ ਹੈ ਅੁਸ ਲ਼ ਆਦਰ ਨਾਲ ਪਾਸ ਰਜ਼ਖਦੇ ਹਨ ਤੇ ਦਜ਼ਸਦੇ ਹਨ (ਗੁਰੂ ਜੀ ਨਾਲ) ਝਗੜੇ ਦੀ
ਗਲ। (ਅ) ਮਿਲੇ ਹਨ (ਹੁਸੈਨੀ ਨਾਲ) (ਜੋ ਅੁਨ੍ਹਾਂ ਲ਼ ਆਦਰ ਨਾਲ ਕੋਲ ਰਜ਼ਖਦਾ ਹੈ ਅੁਸ ਲ਼ (ਅੁਹ ਰਾਜੇ ਗੁਰੂ
ਜੀ ਨਾਲ) ਝਗੜੇ ਦੀ ਗਲ ਕਹਿਦੇ ਹਨ।
੨ਜੰਗ ਕਰਾਣਗਾ ਵਡੇ ਘਮਸਾਨ ਦਾ। (ਅ) ਘੇਰਾ ਪਾਕੇ ਘਮਸਾਨ ਕਰਾਣਗਾ।
੩ਜਿਜ਼ਤ ਲਵਾਣਗਾ ਜਾਣ ਮਾਰਿਆ ਜਾਏਗਾ।
੪ਮੂਰਖ (ਦਿਲਾਵਰ ਦਾ ਪੁਜ਼ਤ੍ਰ)।
੫ਇਕਜ਼ਠਾ ਕਰਕੇ।
੬ਕਜ਼ਠ ਕੀਤਾ।