Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੬੫
੪੭. ।ਕਰਦ ਭੇਟ। ਨੂਰਪੁਰੀਏ ਸਜ਼ਯਦ ਦੀ ਗਵਾਹੀ॥
੪੬ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੮
ਦੋਹਰਾ: ਸੰਧਾ ਹੋਈ ਆਨਿ ਜਬਿ, ਤਬਿ ਅੁਮਰਾਵ ਹਕਾਰਿ।
ਕਹੋ ਬਬਰਚੀ ਕੋ ਭਲੇ, ਖਾਨਾ ਕੀਜਹਿ ਤਾਰ ॥੧॥
ਸੈਯਾ ਛੰਦ: ਪੀਰ ਅਹੈਣ ਅੁਚ ਬਾਸੀ ਸਜ਼ਯਦ
ਜੁਗਤ੧ ਮੁਰੀਦਨ ਖਾਨਾ ਖਾਨ।
ਸੁਧਿ ਕੋ ਦੇਹੁ ਤਾਰ ਜਬਿ ਹੋਵੈ
ਸੁਨਿਓ ਗਯੋ ਆਪਨੇ ਥਾਨ।
ਨਾਨਾ ਬਿਧਿ ਕੇ ਪਾਕ ਬਨਾਯੋ
ਆਮਿਖ ਆਦਿਕ ਜੇਤਿਕ ਜਾਨ।
ਤਬਿ ਅੁਮਰਾਵ ਪਠੋ ਇਕ ਨਰ ਕੋ
ਜਾਹੁ ਪੀਰ ਢਿਗ ਲਾਵਨ ਠਾਨਿ ॥੨॥
ਤਤਛਿਨ ਚਲਿ ਸਤਿਗੁਰ ਢਿਗ ਆਯੋ
ਹਾਥ ਜੋਰ ਕਰਿ ਕਹੀ ਸੁਨਾਇ।
ਖਾਨਾ ਖਾਨ ਪੀਰ ਜੀ ਚਲੀਅਹਿ
ਕਰਤਿ ਹਕਾਰਨ ਥਿਤ ਅੁਮਰਾਇ।
ਸੁਨਿ ਸ਼੍ਰੀ ਪ੍ਰਭੁ ਬੋਲੇ ਤਿਸ ਨਰ ਸੋਣ੨
ਪੀਰ ਨਹੀ ਖਾਨੇ ਕੋ ਖਾਇ।
ਰੋਗ਼ੇ ਰਹਤਿ ਹਮੇਸ਼ ਇਸੀ ਬਿਧਿ
ਏਕ ਸਮੈਣ ਇਕ ਜੌਣ ਮੁਖ ਪਾਇ ॥੩॥
ਜੋ ਮੁਰੀਦ ਹੈਣ ਸੰਗ ਹਮਾਰੇ
ਸੋ ਆਵਹਿ ਏ ਖਾਨਾ ਖਾਨ।
ਸੁਨ ਕਰਿ ਗਯੋ ਜਾਇ ਕਰਿ ਭਾਖੀ
ਏਵ ਪੀਰ ਨੇ ਕੀਨਿ ਬਖਾਨ।
ਤੀਨਹੁ ਸਿੰਘਨ ਤਬਿ ਕਰ ਜੋਰੇ
ਕਿਮ ਹਮ ਬਚੈਣ ਕੌਨ ਕ੍ਰਿਤ ਠਾਨਿ?
ਆਪ ਅਹੋ ਸਮਰਜ਼ਥ ਸਭੀ ਬਿਧਿ
ਕਰੈਣ ਤਥਾ ਜਸ ਹੁਇ ਫੁਰਮਾਨ ॥੪॥
ਸਤਿਗੁਰ ਕਹੋ ਨ ਸੰਸਾ ਕੀਜੈ
ਸਜ਼ਤਿਨਾਮ ਕੋ ਬਦਨ ਅਲਾਇ।
੧ਸਮੇਤ।
੨ਅੁਸ ਆਦਮੀ ਲ਼ ਆਖਿਆ ਕਿ (ਅੁਮਰਾਵ ਲ਼ ਜਾਕੇ ਆਖ ਕਿ)।