Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੬੫
੫੩. ।ਸ਼੍ਰੀ ਹਰਿਰਾਇ ਜੀ ਲ਼ ਗੁਰਿਆਈ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੪
ਦੋਹਰਾ: ਸੁਨਿ ਕੈ ਫਿਰੋ ਨਕੀਬ ਤਬਿ, ਸਿਖ ਸੰਗਤ ਕੇ ਮਾਂਹਿ।
ਰਾਇਜੋਧ ਕੌ ਸੁਧ ਦਈ, ਅਪਰ ਸਭਿਨਿ ਕੇ ਪਾਹਿ ॥੧॥
ਚੌਪਈ: ਆਜ ਲਗਹਿ ਗੁਰ ਕੋ ਦਰਬਾਰ।
ਸਗਰੇ ਆਵਹੁ ਸਭਾ ਮਝਾਰ।
ਰਾਅੁ ਰੰਕ ਸੰਗਤਿ ਕੇ ਸਾਰੇ।
ਆਇ ਲਹੈਣ ਦਰਸ਼ਨ ਸੁਖ ਸਾਰੇ ॥੨॥
ਕੀਰਤਪੁਰਿ ਕੇ ਚਹੁਦਿਸ਼ਿ ਡੇਰੇ।
ਗਨ ਮਸੰਦ ਜੁਤਿ ਸਿਜ਼ਖਨਿ ਕੇਰੇ।
ਸਭਿਹਿਨਿ ਕੋ ਸੁਧ ਕਹੀ ਪੁਕਾਰ।
ਸੁਨਿ ਪਹੁਚਹੁ ਗੁਰ ਕੇ ਦਰਬਾਰ ॥੩॥
ਬੀਚ ਬਗ਼ਾਰ ਸਥੰਡਲ ਚਾਰੁ।
ਅੂਪਰ ਫਰਸ਼ ਭਯੋ ਦਿਸ਼ਿ ਚਾਰੁ।
ਸੇਤੁ ਚਾਂਦਨੀ ਕਰੀ ਲਗਾਵਨਿ।
ਤਨੋ ਬਿਤਾਨ ਮਹਾਨ ਸੁਹਾਵਨ ॥੪॥
ਝਾਲਰ ਗ਼ਰੀ ਝਲਕਤੀ ਝੂਲਤਿ।
ਕੁਸਮ ਗ਼ਰੀ ਕੇ ਜਥਾ ਪ੍ਰਫੂਲਤਿ।
ਰੇਸ਼ਮ ਡੋਰਨ ਤੇ ਬਹੁ ਤਨੋ।
ਬਹੁਤ ਮੋਲ ਕੋ ਸੁੰਦਰ ਬਨੋ ॥੫॥
ਦਿਪਿਤ ਅਮੰਦ੧ ਦੀਹ ਮਸਨਦ੨।
ਧਰਿ ਅੂਪਰ ਅੁਪਧਾਨੁ ਬਿਲਦ।
ਲਗੋ ਮੋਲ ਬਹੁ ਸ਼ੋਭਤਿ ਆਛੇ।
ਕਾਰੀਗਰਨਿ ਕੀਨਿ ਮਨ ਬਾਣਛੇ ॥੬॥
ਭਯੋ ਤਾਰ ਸੁਧ ਜਬੈ ਸੁਨਾਈ।
ਅੁਠਿ ਪ੍ਰਭੁ ਗਮਨ ਕਰੋ ਤਿਸ ਥਾਈਣ।
ਸ਼੍ਰੀ ਹਰਿਰਾਇ ਸੰਗ ਨਿਜ ਲੀਨਿ।
ਮ੍ਰਿਦੁਲ ਸਰੂਪ ਸੁ ਬੈਸ ਨਵੀਨ ॥੭॥
ਸੂਰਜ ਮਲ, ਸ਼੍ਰੀ ਤੇਗ ਬਹਾਦਰ।
ਕਰੇ ਹਕਾਰਨ ਤਿਹ ਠਾਂ ਸਾਦਰ।
੧ਸੁਹਣੀ।
੨ਮਸਨਦ, ਰਜ਼ਦੀ ।ਅ: ਮਸਨਦ॥