Sri Gur Pratap Suraj Granth

Displaying Page 354 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੯

ਜਜ਼ਗਾ ਸਤਿਗੁਰੁ ਕੇ ਢਿਗ ਆਯੋ।
ਕਰਿ ਦਰਸ਼ਨ ਕੋ ਸੀਸ ਨਿਵਾਯੋ।
ਸਿਖ ਗੁਰ ਕੇ ਗਨ ਦੇਖਿ ਹੁਲਾਸਾ੧।
ਹਾਥ ਜੋਰਿ ਕਰਿ ਬਾਕ ਪ੍ਰਕਾਸ਼ਾ ॥੧੩॥
ਮੈਣ ਚਾਹਤਿ ਅਪੁਨੀ ਕਜ਼ਲਾਨ।
ਮਿਲੋ ਏਕ ਦਿਨ ਜੋਗੀ ਆਨਿ।
ਤਿਸ ਆਗੇ ਮੈਣ ਬਿਨੈ ਸੁਨਾਈ।
ਤਬਿ ਐਸੇ ਭਾਖੋ ਮੁਝ ਤਾਂਈ ॥੧੪॥
-ਘਰ ਕੁਟੰਬ ਸਨਬੰਧੀ ਸਾਰੇ।
ਬੰਧਨ ਰੂਪ ਸੁ ਲੇਹੁ ਬਿਚਾਰੇ*।
ਤਾਗ ਕਰਹੁ ਅਬਿ ਬਨਹੁ ਫਕੀਰ।
ਪੁਨ ਆਵਹੁ ਚਲਿ ਹਮਰੇ ਤੀਰ ॥੧੫॥
ਸ਼੍ਰੇਯ ਹੇਤ ਲਿਹੁ ਮਮ ਅੁਪਦੇਸ਼ੁ।
ਛੋਰਹੁ ਘਰ ਕੋ ਸਹਤ ਕਲੇਸ਼-।
ਰਾਵਰਿ ਨਿਕਟ ਚਹੋਣ ਮੈਣ ਪੂਛਾ।
ਕਿਮਿ ਹੁਇ ਸ਼੍ਰੇਯ, ਬਨੈ ਅੁਰ ਸੂਛਾ੨? ॥੧੬॥
ਕਿਮਿ ਪ੍ਰਾਪਤਿ ਹੁਇ ਭਗਤਿ ਮਹਾਂਨੀ?
ਜਿਸ ਤੇ ਪ੍ਰਾਪਤਿ ਪ੍ਰਭੁ ਨਿਰਬਾਨੀ।
ਸ਼ਰਧਾ ਜਾਨਿ ਗੁਰੂ ਬਚ ਭਾਖਾ।
ਘਰ ਤਾਗਨਿ ਕੀ ਨਹਿਣ ਕਰਿ ਕਾਣਖਾ ॥੧੭॥
ਜੇ ਘਰ ਤਜੇ ਮਿਲਹਿ ਭਗਵਾਨ।
ਕੋਣ ਫਕੀਰ ਪੁਰਿ ਪੁਰਿ ਮਹਿਣ ਆਨ੩।
ਹਾਟਨਿ ਪਰ ਬਨਕਨਿ ਸੋਣ ਝਗਰੇਣ੪।
ਜਾਚਤਿ ਡੋਲਤਿ ਬਾਸੁਰ ਸਗਰੇ੫ ॥੧੮॥
ਗੁਰਮੁਖ ਗ੍ਰਿਹਸਤਿ ਬਿਖੇ ਕਰਿਣ੬ ਭਗਤਿ।
ਪਾਇਣ ਮੁਕਤਿ, ਨਹਿਣ ਜਨਮਤਿ ਜਗਤਿ।


੧ਗੁਰੂ ਕੇ ਬਹੁਤੇ ਸਿਜ਼ਖਾਂ ਲ਼ ਦੇਖਕੇ ਖੁਸ਼ ਹੋਇਆ।
*ਪਾ:-ਨਿਹਾਰੇ।
੨ਮਨ ਪਵਿਜ਼ਤ੍ਰ ਬਣੇ।
੩ਕਿਅੁਣ (ਫੇਰ) ਫਕੀਰ ਸ਼ਹਿਰਾਣ ਵਿਚ ਆਅੁਣਦੇ ਹਨ।
੪ਬਾਣੀਆਣ ਨਾਲ ਝਗੜਦੇ ਹਨ।
੫ਮੰਗਦੇ ਫਿਰਦੇ ਹਨ ਸਾਰਾ ਦਿਨ।
੬ਕਰਦੇ ਹਨ।

Displaying Page 354 of 626 from Volume 1