Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੦
ਜਿਮਿ ਜਲ ਮਹਿਣ ਅਲੇਪ ਅਰਬਿੰਦ।
ਰਾਖਹਿ ਅੂਰਧ ਧਾਨ ਦਿਨਿਦ੧ ॥੧੯॥
ਤਿਮਿ ਗੁਰ ਸਿਜ਼ਖ ਕਿਰਤ ਕੋ ਕਰਤੇ।
ਦੇ ਕਰਿ ਸਤਿਸੰਗਤਿ ਪੁਨ ਬਰਤੇ੨।
ਹੁਇ ਫਕੀਰ ਜਾਚਤਿ ਜਬਿ ਖਾਇ੩।
ਜਪ ਤਪ ਨਿਜ ਘਾਟੋ ਤਬਿ ਪਾਇ ॥੨੦॥
ਸੇਵਾ ਕਰਹਿਣ, ਲੇਹਿਣ ਸੋ ਤਿਸ ਤੇ੪।
ਖਾਨ ਪਾਨ ਨਿਤਿ ਕਰਿਤੋ ਜਿਸ ਤੇ।
ਗ੍ਰਿਸਤੀ ਅਪਨੋ ਪੁੰਨ ਨ ਦੇਤਿ।
ਸੇਵਾ ਠਾਨਿ ਅਪਰ ਤੇ ਲੇਤਿ੫ ॥੨੧॥
ਜਥਾ ਧੇਨੁ ਕੋ ਘਾਸੁ ਖੁਲਾਵੈਣ।
ਤਿਸ ਕੋ ਪਲਟੋ ਪੈ ਪੁਨ ਪਾਵੈਣ੬।
ਤਿਮਿ ਜਜ਼ਗਾ! ਲਿਹੁ ਸਮਝ ਬਿਸਾਲ।
ਗ੍ਰਿਸਤਿ ਧਰਮ ਮੁਖ ਹੈ੭ ਕਲਿਕਾਲ ॥੨੨॥
ਤਨ ਤੇ ਕ੍ਰਿਤਿ ਕਰਹੁ ਸੰਤ ਸੇਵਾ।
ਮਨ ਤੇ ਭਗਤਿ ਕਰਿਹੁ ਹਰਿ ਦੇਵਾ।
ਇਸ ਤੇ ਸ਼ੀਘ੍ਰ ਲਹੈਣ ਕਜ਼ਲਾਨ।
ਤਜਹੁ ਨ ਸਦਨ ਠਾਨਿ ਗੁਰ ਧਾਨ ॥੨੩॥
ਸੁਨਿ ਕਰਿ ਸੀਖ ਰਿਦੇ ਤਿਨ ਧਾਰੀ।
ਕਿਰਤਿ ਭਗਤਿ ਕਰਨੀ੮ ਸੁਖ ਕਾਰੀ।
ਮਾਨ ਭਲੋ ਤਬਿ ਕਰਿਬੇ ਲਾਗਾ।
ਗੁਰ ਕੀ ਸੇਵ ਲਗੋ ਬਡ ਭਾਗਾ ॥੨੪॥
ਖਾਨੂ ਅਰ ਮਾਈਆ+ ਪਿਤ ਪੂਤ੯।
੧ਅੁਜ਼ਚਾ ਧਿਆਨ ਸੂਰਜ ਦਾ।
੨ਵਰਤੇ ਆਪ।
੩ਮੰਗਕੇ ਜਦੋਣ ਖਾਂਦਾ ਹੈ।
੪ਸੇਵਾ ਕਰਨ ਵਾਲੇ ਤਿਸ ਤੋਣ ਫਲ ਲੈ ਲੈਣਦੇ ਹਨ।
੫ਸੇਵਾ ਕਰਕੇ ਹੋਰ ਪਾਸੋਣ ਲੈ ਲੈਣਦਾ ਹੈ (ਪੁੰਨ)।
੬ਭਾਵ, ਜਿਵੇਣ ਗਾਂ ਲ਼ ਘਾਹ ਖੁਆਲ ਕੇ ਲੋਕੀਣ ਅੁਸ ਦਾ ਦੁਜ਼ਧ ਚੋ ਲੈਣਦੇ ਹਨ ਤਿਵੇਣ ਨਾਮ ਪ੍ਰੇਮੀ ਦੀ ਸੇਵਾ ਕਰਕੇ
ਲੋਕੀਣ ਅੁਸ ਦੇ ਆਤਮ ਸੁਖ ਦਾ ਹਿਜ਼ਸਾ ਵੰਡ ਲੈਣਦੇ ਹਨ।
੭ਸ੍ਰੇਸ਼ਟ ਹੈ।
੮ਕਿਰਤ ਵਿਚ ਭਗਤੀ ਕਰਨੀ।
+ਪਾ:-ਮਜ਼ਈਆ।
੯ਪਿਅੁ-ਪੁਤ੍ਰ।