Sri Gur Pratap Suraj Granth

Displaying Page 356 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੬੯

੫੧. ।ਬ੍ਰਹਮਾ ਦਾ ਪੁਰਾਤਨ ਕਥਾ ਸੁਨਾਅੁਣਾ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੨
ਦੋਹਰਾ: ੧ਭੋ ਦੇਵਹੁ! ਤੁਮ ਸਭਿ ਲਖਹੁ,
ਜਥਾ ਭਗਵਤੀ ਜੀਤ੨।
ਪੁਨਹਿ ਪੁਰਖ ਕਅੁ ਪੇਖਿ ਕਰਿ,
ਪਰਮ ਪ੍ਰਸੀਦਤਿ ਚੀਤ ॥੧॥
ਸੈਯਾ ਛੰਦ: -ਹੇ ਤਪਸੀ ਕੇ ਤਪੁ ਪੁਰਸ਼ੋਤਮ੩,
ਅਬਿਨਾਸੀ ਕੀ ਅੰਸ ਸਮੇਤ੪।
ਕਰਿ ਪ੍ਰਾਕ੍ਰਮ ਰਿਪੁ ਘਾਤ ਪਪਾਤੇ੫
ਅਨਗਨ ਪਰੇ ਅਯੋਧਨ ਖੇਤ੬।
ਦਾਰੁਂ ਦੁਸਹਿ ਮਚਾਯੋ ਸੰਘਰ੭
ਸੁਨਤਿ ਗਰਜਨਾ ਦੁਸ਼ਟ ਅਚੇਤ੮।
ਭਏ ਅਧੀਰ ਭੀਰੁਤਾ੯ ਧਰਿ ਕੈ,
ਰਹੇ ਸਮੁਖ ਗੇ ਮ੍ਰਿਤੂ ਨਿਕੇਤ੧੦ ॥੨॥
ਕੀਨਸਿ ਬਹੁ ਸਹਾਇਤਾ ਮੇਰੀ
ਹਤਿ ਕੈ ਦੈਤ ਭੀਮ੧੧ ਸਮੁਦਾਇ।
ਏਕ ਬੇਰ ਤੁਮ ਮੋਹਿ ਬੁਲਾਵਹੁ
ਤਬਿ ਆਵਹੁਗੀ ਮੈਣ ਹਰਿਖਾਇ।
ਮੇਰੀ ਬਹੁ ਪ੍ਰਸੰਨਤਾ ਤੁਵ ਪਰ
ਬਰੰਬ੍ਰਹੂ੧੨ ਲਿਹੁ ਜਿਮ ਅੁਰ ਆਇ।
ਅਬਿ ਸਰੀਰ ਜੋ ਧਾਰਨਿ ਕੀਨੋ
ਚਿਰੰਜੀਵ ਹੋਵਹੁ ਸੁਖ ਪਾਇ ॥੩॥
ਜਦਾ ਚਹਹੁ ਚਿਤ, ਤਦਾ ਤਿਆਗਹੁ

੧ਹੁਣ ਫੇਰ ਬ੍ਰਹਮਾ ਕਹਿਦਾ ਹੈ ਦੇਵਤਿਆਣ ਲ਼।
੨ਜਿਵੇਣ ਦੇਵੀ ਦੀ ਜਿਜ਼ਤ ਹੋਈ।
੩ਹੇ ਤਜ਼ਪਸੀ ਦੇ ਤਪ (ਰੂਪੀ ਪੁਜ਼ਤ੍ਰ) ਪੁਰਸ਼ੋਤਮ।
੪ਪਰਮੇਸ਼ਰ ਦੀ ਅੰਸ ਸਹਿਤ (ਅਵਤਾਰ ਧਾਰੀ)।
੫ਮਾਰਕੇ ਡੇਗੇ।
੬ਜੁਜ਼ਧ ਭੂਮੀ ਵਿਚ।
੭ਜੰਗ।
੮ਤੇਰੀ ਗਰਜ ਲ਼ ਸੁਣਕੇ ਦੁਸ਼ਟ ਜੜ੍ਹ ਹੋ ਗਏ।
੯ਕਾਇਰਤਾ।
੧੦ਮੌਤ ਦੇ ਘਰ।
੧੧ਭਾਨਕ।
੧੨ਵਰ ਮੰਗ।

Displaying Page 356 of 437 from Volume 11