Sri Gur Pratap Suraj Granth

Displaying Page 356 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੬੮

੪੮. ।ਕਲਮੋਟ ਲ਼ ਘੇਰਨਾ॥
੪੭ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੯
ਦੋਹਰਾ: ਕਹੈ ਖਾਲਸਾ ਗੁਰੂ ਜੀ! ਬਿਨ ਰਣ ਦਿਵਸ ਬਿਤੀਤਿ।
ਸੁਖ ਸੋਣ ਸ਼ਜ਼ਤ੍ਰ ਸੁਪਤਿ ਹੁਇ, ਆਛੀ ਲਗਹਿ ਨ ਰੀਤਿ ॥੧॥
ਚੌਪਈ: ਬਿਕਸੇ ਸ਼੍ਰੀ ਮੁਖ ਤੇ ਫੁਰਮਾਯੋ।
ਘਨੋ ਜੰਗ ਤੁਮਰੇ ਗਰ ਪਾਯੋ।
ਅਵਨੀ ਪੂਰਨ ਸ਼ਜ਼ਤ੍ਰ ਤੁਮਾਰੇ।
ਸਨੇ ਸਨੇ ਹਨਿ ਬਨਹੁ ਸੁਖਾਰੇ ॥੨॥
ਜੋ ਇਜ਼ਛਹੁ ਅਬਿ੧ ਭੀ ਹੁਇ ਰਹੈ੨?
ਕੰਟਕ ਦੁਸ਼ਟ ਹਤਨ ਨਿਰਬਹੈ੩।
ਬੈਠੇ ਹੁਤੇ ਗੁਰੂ ਸ਼ੁਭ ਥਾਨ।
ਤਬਿ ਲੌ ਸੰਗਤਿ ਪਹੁੰਚੀ ਆਨਿ ॥੩॥
ਕਰਿ ਕਰਿ ਨਮੋ ਦਰਸ ਅਵਿਲੋਕਾ।
ਕਰੀ ਪੁਕਾਰ ਹਮੈ ਬਹੁ ਸ਼ੋਕਾ।
ਵਸਤੁ ਅਜਾਇਬ ਰਾਵਰਿ ਹੇਤੁ।
ਕਰੀ ਬਟੋਰਨਿ ਬ੍ਰਿੰਦ ਨਿਕੇਤ ॥੪॥
ਆਵਤਿ ਲੀਏ ਗ੍ਰਾਮ ਕਲਮੋਟਾ੪।
ਬਸੈਣ ਗਵਾਰ ਕਰਮ ਜਿਨ ਖੋਟਾ।
ਰਾਵਰ ਕੀ ਬਹੁ ਦਈ ਦੁਹਾਈ।
ਨਹਿ ਮਾਨੇ ਛੀਨੇ ਸਮੁਦਾਈ ॥੫॥
ਗੂਜਰ ਰੰਘਰ ਪੁੰਜ ਮਿਲੇ ਹੈਣ।
ਆਵਤਿ ਮਾਰਗ ਰੋਕ ਖਲੇ ਹੈਣ।
ਵਸਤੁ ਆਪ ਕੀ ਲਾਯਕ ਜੇਈ।
ਲਈ ਖਸੋਟ, ਬਰੇ ਗਢ ਤੇਈ ॥੬॥
ਸੁਨਿ ਸਤਿਗੁਰ ਕੈ ਕੋਪ ਬਿਸਾਲਾ।
ਫਰਕੇ ਅਧਰ ਬਿਲੋਚਨ ਲਾਲਾ।
ਸੰਗਤਿ ਕੋ ਧੀਰਜ ਤਬਿ ਦੀਨ।
ਤੁਮਰੀ ਅਰਪੀ ਹਮ ਨੇ ਲੀਨਿ ॥੭॥
ਚਿੰਤਾ ਕਰਹੁ ਨ ਅੁਰ ਪਛੁਤਾਵਹੁ।

੧ਹੁਣ।
੨ਸੋ ਹੁਣ ਭੀ ਪੂਰਾ ਹੋ ਰਹੇਗਾ।
੩ਵੈਰੀਆਣ ਦੁਸ਼ਟਾਂ ਦੇ ਮਾਰਨ ਵਿਜ਼ਚ ਹੀ ਬੀਤੇਗੀ।
੪ਨਾਮ ਹੈ ਪਿੰਡ ਦਾ।

Displaying Page 356 of 386 from Volume 16