Sri Gur Pratap Suraj Granth

Displaying Page 357 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੨

੪ ਚੌਥੇ ਸਤਿਗੁਰ ਕੈ ਭਗਵਾਨ।
ਠਾਨਹਿਣ ਚਰਨ ਕਮਲ ਕੋ ਧਾਨ।
ਕੈ ਸੰਤਨ ਕੇ ਚਰਨ ਪਖਾਰੈ।
ਸ਼ਰਧਾ ਤੇ ਚਰਨਾਂਮ੍ਰਿਤ ਧਾਰੈ ॥੩੨॥
੫ ਪੰਚਮਿ ਕਰਹਿ ਅਹਾਰ ਭਲੇਰੇ।
ਪ੍ਰਥਮ ਅਰਪਿ ਹਰਿ ਗੁਰੂ ਅਗੇਰੇ।
ਜਥਾ ਸ਼ਕਤਿ ਸੰਤਨ ਅਚਵਾਵੈ।
ਵਸਤ੍ਰ ਸ਼ਰੀਰ ਸਾਧ ਪਹਿਰਾਵੈ ॥੩੩॥
੬ ਖਸ਼ਟਮਿ ਪ੍ਰਭੁ ਗੁਰ ਕੈ ਗੁਰਦਵਾਰੇ।
ਬੰਦਨ ਕਰਹਿ ਪ੍ਰਦਛਨਾ ਧਾਰੇ।
ਧੂਪ ਦੀਪ ਚੰਦਨ ਚਰਚਾਵੈ।
ੂਲਨ ਆਨਿ੧ ਸੁਗੰਧਿ ਚਢਾਵੈ ॥੩੪॥
੭ ਸਪਤਮਿ ਦਾਸੁ ਆਪ ਕੋ ਜਾਨੈ।
ਪਰਮੇਸ਼ਰ ਸਾਮੀ ਪਹਿਚਾਨੈ।
ਤਨ ਮਨ ਧਨ ਜਾਨੈ ਪ੍ਰਭੁ ਦਾਨ੨।
ਸਤੀ ਨਾਰ ਸਮ ਪਤਿ ਭਗਵਾਨ੩ ॥੩੫॥
੮ ਅਸ਼ਟਮਿ ਮਿਜ਼ਤ੍ਰ ਲਖੈ ਸ਼੍ਰੀ ਪਤਿ ਕੌ੪।
ਨਹੀਣ ਡੁਲਾਵੈ ਅਪਨੇ ਚਿਤ ਕੋ।
ਜੋ ਕਛੁ ਕਰਹਿ ਭਲੀ ਮਮ ਜਾਨੈ।
ਨਹੀਣ ਤਰਕਨਾ੫ ਤਿਸ ਪਰ ਠਾਨੈ ॥੩੬॥
ਜਥਾ ਸਖਾ ਕੀ ਕ੍ਰਿਜ਼ਤਿ ਲਖੰਤਾ।
-ਕਰਹਿ ਜੁ ਕਛੁ ਮਮ ਭਲਾ ਕਰੰਤਾ੬-।
ਤਿਮਿ ਪ੍ਰਭੁ ਮਿਜ਼ਤ੍ਰ ਕਿਰਤ ਕੋ ਹੇਰੈ।
-ਜੋ ਕਿਛੁ ਕਰੈ ਭਲੀ ਸੋ ਮੇਰੈ-* ॥੩੭॥
੯ ਨੌਮੀ ਤਨ ਧਨ ਪ੍ਰਭੁ ਅਰਪਾਇ।


੧ਲਿਆ ਕਰਕੇ।
੨ਪ੍ਰਭੂ ਦਾ ਦਿਜ਼ਤਾ।
੩ਪਤਿਜ਼ਬ੍ਰਤ ਇਸਤ੍ਰੀ ਵਾਣਗ ਪਰਮੇਸ਼ੁਰ ਲ਼ ਪਤੀ (ਜਾਣੈ)।
੪ਪਰਮਾਤਮਾ ਲ਼।
੫ਹੁਜ਼ਜਤ।
੬ਜਿਵੇਣ ਮਿਜ਼ਤ੍ਰ (ਮਿਜ਼ਤ੍ਰ ਦੀ) ਕੀਤੀ ਲ਼ ਦੇਖਦਾ ਹੈ, (ਕਿ ਇਹ) ਜੋ ਕੁਛ ਕਰਦਾ ਹੈ ਮੇਰਾ ਭਲਾ ਕਰਦਾ ਹੈ।
*ਯਥਾ ਗੁਰ ਵਾਕ: ਮੀਤੁ ਕਰੈ ਸੋਈ ਹਮ ਮਾਨਾ॥
ਮੀਤ ਕੇ ਕਰਤਬ ਕੁਸਲ ਸਮਾਨਾ ॥੧॥ ।ਗਅੁੜੀ ਮ ੫॥

Displaying Page 357 of 626 from Volume 1