Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੭੦
੫੪. ।ਸਰੀਰ ਦਾ ਸਸਕਾਰ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੫
ਦੋਹਰਾ: ਸ਼ਾਹੁ ਸਨਾਨ ਪ੍ਰਭਾਤਿ ਕਰਿ,
ਪੋਸ਼ਿਸ਼ ਪਹਿਰਿ ਨਵੀਨ।
ਪਿਖਨਿ ਚਲੋ ਚਿਤਵੰਤਿ ਚਿਤ,
-ਦਰਸੌਣ ਗੁਰੂ ਪ੍ਰਬੀਨ ॥੧॥
ਚੌਪਈ: ਜਿਯਤਿ ਮੇਲ ਨਹਿ ਮੋ ਸੰਗ ਕਰੋ।
ਕਹਿ ਬਹੁ ਰਹੋ ਅਧਿਕ ਹਠ ਧਰੋ।
ਅਬਿ ਸਰੂਪ ਮੈਣ ਦੇਖੌਣ ਜਾਈ।
ਅਗ਼ਮਤ ਹੈ ਕਿ ਨਹੀਣ ਬਿਧਿ ਕਾਈ- ॥੨॥
ਏਵ ਬਿਚਾਰਤਿ ਤੂਰਨ ਆਯੋ।
ਭੀਰ ਸੈਣਕਰੇ ਨਰ ਕੀ ਲਾਯੋ।
ਹੇਰਨਿ ਹੇਤੁ ਹਗ਼ਰਾਹੁ ਆਵੈਣ।
ਸ਼ਾਹੁ ਪਿਛਾਰੀ ਚਲਿ ਅੁਤਲਾਵੈਣ ॥੩॥
ਆਇ ਪੌਰ ਪਰ ਅੁਤਰੋ ਤਬਿਹੂੰ।
ਦੇਖਤਿ ਅੁਠੇ ਆਦਿ ਨ੍ਰਿਪ ਸਭਿਹੂੰ।
ਨਮ੍ਰਿ ਹੋਇ ਸਨਮਾਨ ਕਰੰਤੇ।
ਭਈ ਭੀਰ ਬਹੁ ਕੋ ਹਟਕੰਤੇ ॥੪॥
ਜੈ ਸਿੰਘ ਸੰਗ ਬੂਝਿ ਬਿਰਤੰਤਾ।
ਅੰਤਰ ਬਰੋ ਪਿਖਨਿ ਅੁਮਕੰਤਾ੧।
ਰਿਦੇ ਮਨੋਰਥ ਕੋ ਇਮ ਕਰੋ।
-ਨਹਿ ਮਿਲਿਬੇ ਕੋ ਹਠ ਬਹੁ ਧਰੋ ॥੫॥
ਸਿਜ਼ਖਾ ਦੀਨਸਿ ਬਡੇ ਹਮਾਰੇ।
ਸੋ ਹਮ ਨੇਮ ਨਿਬਾਹੋ ਸਾਰੇ।
ਜੀਵਤਿ ਜਾਵਤ ਤਾਵਤ ਰਹੋ।
ਅਬਿ ਸੋ ਮਿਟੈ ਦਰਸ ਕੋ ਲਹੋ ॥੬॥
ਕਿਸ ਅੁਪਾਇ ਤੇ ਨੇਮ ਨ ਰਹੈ।
ਪਿਤਾ ਸੀਖ ਕੋ ਜਿਸ ਬਿਧਿ ਕਹੈ।
ਕਾ ਅਗ਼ਮਤ ਕੋ ਕਰਹਿ ਦਿਖਾਵਨਿ।
ਦੇਖਿ ਲੇਅੁਣ ਮੈਣ ਦਰਸ਼ਨ ਪਾਵਨ੨- ॥੭॥
੧ਦੇਖਂਾ ਚਾਹੁੰਦਾ ਹੋਇਆ।
੨ਪਵਿਜ਼ਤ੍ਰ।