Sri Gur Pratap Suraj Granth

Displaying Page 358 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੭੧

੫੦. ।ਫਤੇਸ਼ਾਹ ਤੇ ਨਾਹਣੇਸ਼ ਦਾ ਮੇਲ ਕਰਾਇਆ। ਸ਼ੇਰ ਸ਼ਿਕਾਰ॥
੪੯ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੫੧
ਦੋਹਰਾ: ਬਡੀ ਪ੍ਰਾਤਿ ਅੁਠਿ ਕਰਿ ਗਯੋ, ਨਦਚੰਦ ਨ੍ਰਿਪ ਪਾਸ।
ਸਮੁਝਾਯਹੁ ਬਹੁ ਬਿਧਿ ਕਹੋ, ਕੀਜੈ ਬੈਰ ਬਿਨਾਸ ॥੧॥
ਚੌਪਈ: ਫਤੇਸ਼ਾਹ ਨ੍ਰਿਪ ਨਿਕਟ ਰਹਾਯੋ੧*।
ਤੁਝ ਲੈਬੇ ਹਿਤ ਮੋਹਿ ਪਠਾਯੋ।
ਸਭਿ ਗਿਨਤੀ ਤਜਿ ਹੂਜਹਿ ਸਾਥ੨।
ਕਰਹਿ ਪ੍ਰਤੀਖਨ ਤੋ ਕਹੁ ਨਾਥ ॥੨॥
ਗੁਰ ਦਿਸ਼ਿ ਤੇ ਇਮ ਬਹੁ ਸਮੁਝਾਯੋ।
ਜੋਣ ਕੋਣ ਕਰਿ ਨ੍ਰਿਪ ਸੰਗ ਚਢਾਯੋ।
ਚਢਿ ਨਾਹਣ ਤੇ ਮਾਰਗ ਚਾਲਾ।
ਸਾਥ ਅਨੀਕਹਿ੩ ਲੀਨਿ ਬਿਸਾਲਾ ॥੩॥
ਸਗਰੋ ਪੰਥ ਅੁਲਘਤਿ ਆਯੋ।
ਨਗਰ ਪਾਂਵਟੇ ਡੇਰਾ ਪਾਯੋ।
ਇਕ ਦਿਸ਼ਿ ਫਤੇਸ਼ਾਹ ਦਲ ਪਰਯੋ।
ਦਿਸ਼ਿ ਦੂਸਰਿ ਮਹਿ ਆਨਿ ਅੁਤਰਯੋ ॥੪॥
ਤਬਿ ਪ੍ਰਭੁ ਕੋ ਮਿਲਿਬੇ ਹਿਤ ਚਾਹੋ।
ਪ੍ਰਥਮ ਬੂਝਿ ਆਵਤਿ ਭਾ ਪਾਹੋ੪।
ਪਗ ਪੰਕਜ ਕੋ ਕੀਨਿ ਪ੍ਰਨਾਮ।
ਹਰਖੋ ਦਰਸ ਪਾਇ ਅਭਿਰਾਮ ॥੫॥
ਸ਼੍ਰੀ ਕਲੀਧਰ ਨ੍ਰਿਪ ਸਨਮਾਨਾ।
ਮਿਟਨਿ ਬਿਰੋਧ ਪ੍ਰਸੰਗ ਬਖਾਨਾ।
ਸੁਨਤਿ ਭਾਅੁ ਕੇ ਬਾਕ ਬਖਾਨੈ।
ਕਹੋ ਆਪ ਕੋ ਹਮ ਸਭਿ ਮਾਨੈਣ ॥੬॥
ਜਿਸ ਪ੍ਰਕਾਰ ਹਿਤ ਹੋਇ ਹਮਾਰਾ।
ਕ੍ਰਿਪਾ ਧਾਰਿ ਸੋ ਕਰਹੁ ਅੁਚਾਰਾ।
ਸਤਿਗੁਰ ਕਹੋ ਪ੍ਰਾਤਿ ਜਬਿ ਹੋਇ।
ਕਰੈਣ ਹਕਾਰਨਿ ਆਵਹੁ ਦੋਇ ॥੭॥


੧(ਗੁਰੂ ਜੀ ਨੇ) ਰਜ਼ਖਿਆ ਹੈ ਪਾਸ।
*ਪਾ:-ਟਿਕਾਯੋ।
੨ਭਾਵ ਮੇਰੇ ਨਾਲ ਚਜ਼ਲੋ।
੩ਸੈਨਾ।
੪ਪਹਿਲਾਂ ਪੁਜ਼ਛ ਕੇ ਪਾਸ ਆਇਆ (ਨਾਹਨ ਦਾ ਰਾਜਾ)।

Displaying Page 358 of 372 from Volume 13