Sri Gur Pratap Suraj Granth

Displaying Page 359 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੪

ਸੁਧਿ ਭੂਲਹਿ ਸਭਿ ਆਦਿਕ ਅੰਗ੧।
ਜੋਣ ਜੋਣ ਵਧ ਹੈ ਪ੍ਰੇਮ ਬਡੇਰਾ।
ਤੋਣ ਤੋਣ ਹੋਤਿ ਅਹਾਰ ਛੁਟੇਰਾ੨ ॥੪੪॥
ਭੂਖ ਪਾਸ ਕੀ ਗਮ੩ ਹੁਇ ਥੋਰੀ।
ਨਿਸ ਦਿਨ ਰਹੈ ਪ੍ਰੇਮ ਮਤਿ ਬੋਰੀ੪।
ਬ੍ਰਿਹੁ ਤੇ ਵਧਹਿ ਬਿਖਾਦ ਅਧੀਰਾ੫।
ਬਦਨ ਬਰਨ੬ ਹੁਇ ਆਵਤਿ ਪੀਰਾ੭ ॥੪੫॥
ਪਾਰੇ ਕੀ ਜੇ ਬਾਤ ਬਤਾਵਹਿਣ।
ਅਸ੮ ਸੰਤਨ ਕੇ ਨਿਕਟ ਸਿਧਾਵਹਿ।
ਸੁਨਿ ਪਿਖਿ ਕੈ ਪ੍ਰਿਯ ਮਿਲਨਿ ਨਿਸ਼ਾਨੀ।
ਨਿਕਟ ਜਾਨਿ ਹੁਇ੯ ਪ੍ਰੀਤ ਮਹਾਨੀ ॥੪੬॥
ਸੰਤ ਸੰਗ ਜਬਿ ਵਧੋ ਵਧੇਰਾ।
ਪੂਰਨ ਪ੍ਰਭੂ ਸਰਬ ਮੈਣ ਹੇਰਾ।
ਤਬਿ ਮੁਖ ਲਾਲ ਰੰਗ ਦ੍ਰਿਸ਼ਟਾਵੈ।
ਤ੍ਰਿਪਤਿ ਹੋਇ ਮਨ ਕਿਤਹੁੰ ਨ ਧਾਵੈ ॥੪੭॥
ਸ਼ਾਂਤਿ ਮਧੁਰਤਾ੧੦ ਤਬਿ ਹੁਇ ਆਈ।
ਅੰਤਰ ਬ੍ਰਿਤੀ ਸਥਿਰਤਾ ਪਾਈ।
ਦਿਢ ਅਜ਼ਭਾਸ ਗਾਨ ਮਨਿ ਲਾਵਹਿ।
-ਪਰਾਭਗਤਿ੧੧- ਅੁਤਪਤਿ ਹੁਇ ਆਵਹਿ ॥੪੮॥
ਅਪਨਿ ਸਰੂਪ ਨਿਹਾਰਨ ਚਾਹਾ।
ਈਸ਼ੁਰ ਜੀਵ ਅਭੇਦ ਅੁਪਾਹਾ੧੨।
ਸਤਿ ਚੇਤਨ ਆਨਦ ਬ੍ਰਹਮ ਰੂਪ।


੧ਅੰਗ ਆਦਿਕਾਣ ਦੀ ਸਭਿ ਸੋਝੀ।
੨ਥੋੜਾ।
੩ਚਿੰਤਾ।
੪ਪ੍ਰੇਮ ਵਿਚ ਬੁਜ਼ਧੀ ਡੁਬੀ ਹੋਈ।
੫ਦੁਜ਼ਖ ਤੇ ਅਧੀਰਜ।
੬ਮੁਖ ਦਾ ਰੰਗ।
੭ਪੀਲਾ।
੮ਇਹੋ ਜਿਹੇ।
੯(ਪਰਮੇਸ਼ਰ ਲ਼) ਨੇੜੇ ਜਾਣ ਕੇ ਹੁੰਦੀ ਹੈ।
੧੦ਸ਼ਾਂਤੀ ਰੂਪ ਮਿਠਾਸ।
੧੧ਅੁਹ ਭਗਤੀ ਜੋ ਦ੍ਰਿਸ਼ਟਮਾਨ ਤੋਣ ਚਜ਼ਕਕੇ ਦ੍ਰਿਸ਼ਟਾ ਵਿਚ ਲੈ ਜਾਵੇ, ਵਾਹਿਗੁਰੂ ਮਿਲਾਪ ਪ੍ਰਾਪਤ ਅਵਸਥਾ।
੧੨ਪਾਇ ਲਾਇਆ ।ਸੰਸ: ਅੁਪਾਹਤ = ਮਿਲ ਗਿਆ॥।

Displaying Page 359 of 626 from Volume 1