Sri Gur Pratap Suraj Granth

Displaying Page 359 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੭੨

ਪਿਤਾ ਸਮ੍ਰਜ਼ਥ ਅੁਦਾਰ ਬਿਚਰਿਬੋ ॥੭॥
ਇਹ ਮਾਲਿਕ ਥੇ ਪੁਜ਼ਤ੍ਰ ਤੁਮਾਰੇ।
ਸਭਿ ਬਿਧਿ ਛੂਛੇ ਰਾਖਿ ਲਚਾਰੇ੧*।
ਕਹਾਂ ਕਰਹਿ ਅਬਿ ਦੇਹੁ ਬਤਾਇ।
ਜਥਾ ਜੀਵਕਾ ਏਹ ਚਲਾਇ ॥੮॥
ਪੌਤ੍ਰਾ ਮਾਲਿਕ ਆਪ ਬਨਾਯਹੁ।
ਗੁਰਤਾ ਦੇ ਕਰਿ ਬਹੁ ਬਿਦਤਾਯਹੁ।
ਚਚੇ ਸ਼ਰੀਕਨਿ ਕੋ ਮਨ ਜਾਨਹਿ।
ਕਿਮ ਹਰਿਰਾਇ ਪ੍ਰੇਮ ਕੋ ਠਾਨਹਿ ॥੯॥
ਸੁਨਿ ਸ਼੍ਰੀ ਹਰਿਗੋਵਿੰਦ ਬਖਾਨੀ।
ਕੋਣ ਚਿੰਤਾ ਚਿਤ ਕੀਨਿ ਮਹਾਨੀ।
ਮਤਸਰ ਆਦਿ ਤਾਗ ਅੁਰ ਦੀਜੈ।
ਨਹੀਣ ਛੋਭ ਕੋ ਮਨ ਮਹਿ ਕੀਜੈ ॥੧੦॥
ਗੁਰ ਕੇ ਸਿਜ਼ਖ ਜਿ ਸਿਦਕ ਕਮਾਵੈਣ।
ਤਿਨ ਪਰਵਾਹਿ ਨ, ਸਭਿ ਕਿਛ ਪਾਵੈਣ।
ਦੁਹਿ ਲੋਕਨ ਕੇ ਸੁਖ ਕੋ ਲੇਤਿ।
ਕਮੀ ਨ ਕੋਈ ਰਹੈ ਨਿਕੇਤ ॥੧੧॥
ਇਹੁ ਗੁਰ ਕੇ ਸੁਤ ਸਭਿ ਕਿਛ ਲਾਇਕ।
ਸਕਲ ਸੰਗਤਾਂ ਚਰਨ ਮਨਾਇਕ।
ਇਨ ਕੋ ਕਹਾਂ ਰਹੈ ਪਰਵਾਹੂ।
ਸਰਬ ਪਦਾਰਥ ਹੈ ਘਰ ਮਾਂਹੂ ॥੧੨॥
ਗੁਰਤਾ ਕੀ ਦੀਰਘ ਬਡਿਆਈ।
ਸੋ ਪ੍ਰਭੁ ਕੇ ਕਰ ਅਹੈ ਸਦਾਈ*।
ਜੋ ਲਾਯਕ ਸੋਈ ਇਸ ਪਾਵੈ।
ਨਹਿ ਅੁਪਾਇ ਤੇ ਕਿਮ ਬਨਿ ਆਵੈ ॥੧੩॥
ਸੁਤ ਪੌਤ੍ਰੇ ਆਦਿਕ ਪ੍ਰਿਯ ਜੋਇ।
ਨਹੀਣ ਸਮਰਥ ਲੋਯਬੇ ਕੋਇ।
ਪ੍ਰਥਮ ਗੁਰਨਿ ਕੋ ਚਿਤਵੈਣ ਨਾਹੀਣ੨?


੧ਗ੍ਰੀਬ ।ਫਾ: ਲਾਚਾਰ॥
*ਪਾ:-ਪਧਾਰੇ, ਪੁਨਾ:-ਚਲਾਰੇ।
*ਇਹ ਰਜ਼ਬੀ ਭੇਤ ਸਤਿਗੁਰ ਨੇ ਸਾਫ ਦਜ਼ਸਿਆ ਹੈ।
੨ਪਹਿਲੇ ਗੁਰੂ ਸਾਹਿਬਾਣ ਲ਼ ਯਾਦ ਨਹੀਣ ਕਰਦੇ।

Displaying Page 359 of 405 from Volume 8