Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੭
ਤਬਿ ਕਰਿ ਤਾਰ ਅਹਾਰ ਅਚਾਵੈ ॥੬॥
ਨਹਿਣ ਆਲਸ ਕੋ ਦਿਜਿਬਰ੧ ਕਰੈ।
ਆਇ ਛੁਧਿਤਿ ਕੀ ਛੁਧਾ ਸੁ ਹਰੈ।
ਦੇਖਿ ਸੇਵ ਰੀਝੇ ਗੁਰਦੇਵ।
ਸਜ਼ਤਿਨਾਮ ਦੇ ਗਾਨ ਕਰੇਵ੨ ॥੭॥
ਜਨਮ ਮਰਨ ਕੋ ਦੁਜ਼ਖ ਨਿਵਾਰਾ।
ਪਾਯੋ ਪਦ ਜਹਿਣ ਅਨਣਦ ਅੁਦਾਰਾ।
ਏਕ ਬਾਰ ਗੇ ਸਹਿਜ ਸੁਭਾਇ।
ਡਜ਼ਲੇ ਗ੍ਰਾਮ ਬਿਖੇ ਸੁਖਦਾਇ੩ ॥੮॥
ਪ੍ਰਿਥੀਮਜ਼ਲ ਅਰ ਤੁਲਸਾ ਦੋਇ।
ਹੁਤੇ ਜਾਤ ਕੇ ਭਜ਼ਲੇ ਸੋਇ।
ਸੁਨਿ ਦਰਸ਼ਨ ਕੋ ਤਬਿ ਚਲਿ ਆਏ।
ਨਮੋ ਕਰੀ ਬੈਠੇ ਢਿਗ ਥਾਏ ॥੯॥
ਅੁਰ ਹੰਕਾਰੀ੪ ਗਿਰਾ ਅੁਚਾਰੀ।
ਏਕੋ ਜਾਤਿ ਹਮਾਰ ਤੁਮਾਰੀ।
ਸ਼੍ਰੀ ਗੁਰ ਅਮਰ ਭਨੋ ਸੁਨਿ ਸੋਇ।
ਜਾਤਿ ਪਾਤ ਗੁਰ ਕੀ ਨਹਿਣ ਕੋਇ ॥੧੦॥
ਅੁਪਜਹਿਣ ਜੇ ਸਰੀਰ੫ ਜਗ ਮਾਂਹੀ।
ਇਨ ਕੀ ਜਾਤਿ ਸਾਚ ਸੋ ਨਾਂਹੀ।
ਬਿਨਸਿ ਜਾਤ ਇਹੁ੬ ਜਰਜਰਿ ਹੋਇ੭।
ਆਗੇ ਜਾਤਿ ਜਾਤ ਨਹਿਣ ਕੋਇ ॥੧੧॥
ਸ੍ਰੀ ਮੁਖਵਾਕ:
ਅਗੈ ਜਾਤਿ ਨ ਜੋਰੁ ਹੈ ਅਗੈ ਜੀਅੁ ਨਵੇ ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
ਇਮ ਸ਼੍ਰੀ ਨਾਨਕ ਬਾਕ ਅੁਚਾਰਾ।
ਆਗੇ ਜਾਤ ਨ ਜੋਰ ਸਿਧਾਰਾ੮।
੧(ਇਹ) ਚੰਗਾ ਬ੍ਰਾਹਮਣ।
੨ਕਰਾ ਦਿਜ਼ਤਾ।
੩ਭਾਵ ਸ਼੍ਰੀ ਗੁਰੂ ਜੀ।
੪ਦਿਲ ਦੇ ਹੰਕਾਰੀਆਣ ਨੇ।
੫ਜੋ ਸਰੀਰ ਪੈਦਾ ਹੁੰਦੇ ਹੈਨ।
੬ਭਾਵ ਸਰੀਰ।
੭ਭਾਵ ਸਰੀਰ ਬੁਜ਼ਢੇ ਹੋ ਕੇ ਬਿਨਸ ਜਾਣਦੇ ਹਨ।
੮ਅਜ਼ਗੇ ਜਾਤ ਤੇ ਜੋਰ ਨਹੀਣ ਜਾਣਦੇ।