Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੭੫
੪੯. ।ਮਾਈ ਨਿਹਾਲ ਹੋਈ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੦
ਦੋਹਰਾ: ਪੌਰ ਪ੍ਰਵੇਸ਼ੇ ਪ੍ਰਭੂ ਪੁਰਿ, ਜਿਸ ਥਲ ਦਾਸ ਅਵਾਸ।
ਤਹਾਂ ਪਹੁਚੇ ਜਾਇ ਕਰਿ, ਪੂਰਨ ਬਿਰਧਾ ਆਸ੧ ॥੧॥
ਚੌਪਈ: ਤਿਸ ਘਰ ਕੇ ਦਰ ਖਰੇ ਅਗਾਰੀ।
ਸੇਵਾਦਾਸ ਸਿਜ਼ਖ ਹਿਤਕਾਰੀ।
ਸੁਨਿ ਤੁਰੰਗ ਕੇ ਖੁਰ ਕੋ ਖਰਕਾ।
ਨਿਕਸੋ ਵਹਿਰਿ ਛੋਰਿ ਦਰ ਘਰ ਕਾ੨ ॥੨॥
ਖਰੇ ਹੇਰਿ ਸ਼੍ਰੀ ਹਰਿਗੋਵਿੰਦ।
ਕਰ ਮਹਿ ਤੋਮਰ ਗਹੋ ਬਿਲਦ।
ਪਗ ਪੰਕਜ ਪਰਿ ਧਰਿ ਕਰਿ ਸਿਰ ਕੋ।
ਭਯੋ ਅਨਦ ਬਿਲਦੈ ਅੁਰ ਕੋ ॥੩॥
ਚਿਰੰਕਾਲ ਕੀ ਲਗੀ ਅੁਡੀਕਾ।
ਦਰਸੋ ਆਜ ਭਾਵਤੋ ਜੀ ਕਾ।
ਗਹਿ ਰਕਾਬ ਕਰਿ ਬਿਨੈ ਅੁਤਾਰੇ।
ਲੇ ਗਮਨੋ ਨਿਜ ਗ੍ਰੇਹ ਮਝਾਰੇ ॥੪॥
ਰੁਚਿਰ ਪ੍ਰਯੰਕ ਨਿਕਾਸਿ ਡਸਾਵਾ।
ਨਿਜ ਮਾਤਾ ਕੋ ਹਰਖਿ ਸੁਨਾਵਾ।
ਹੇ ਬਡਭਾਗਨਿ! ਦਿਨ ਪ੍ਰਤਿ ਜਾਣਹੀ।
ਕਰਤਿ ਪ੍ਰਤੀਖਨ ਚਹਿ ਚਿਤ ਮਾਂਹੀ ॥੫॥
ਕ੍ਰਿਪਾ ਧਾਰਿ ਘਰ ਸੋ ਚਲਿ ਆਏ।
ਨਾਮ ਸਖਾ ਸਿਜ਼ਖਨਿ੩ ਬਿਦਤਾਏ।
ਆਖਯ ਭਾਗ ਭਰੀ ਸ਼ੁਭ ਤੇਰਾ।
ਸਾਰਥਿ੪ ਭਾਗ ਭਰੀ ਅਬਿ ਹੇਰਾ ॥੬॥
ਸੁਨਤਿ ਅੁਠੀ ਬਿਹਬਲ ਯੁਤ ਪ੍ਰੇਮ।
ਬਲਹੀਨਾ ਗੁਰ ਹਿਤ ਕਿਯ ਨੇਮ।
ਇਕ ਤੌ ਬ੍ਰਿਧਾ ਬਿਤੀ ਬਯ ਘਨੀ।
ਖਾਨ ਪਾਨ ਸੰਜਮ ਕੇ ਸਨੀ ॥੭॥
ਚਿੰਤ ਨਿਰੰਤਰ ਅੰਤਰ ਅੁਰ ਕੇ।
੧ਬ੍ਰਿਜ਼ਧਾ ਦੀ ਆਸ ਪੂਰਨ ਕਰਨ ਲਈ।
੨ਘਰ ਦਾ ਦਰਵਾਗ਼ਾ ਛਜ਼ਡ ਕੇ।
੩ਨਾਮ।
੪ਸਫਲ।