Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੭੭
੫੫. ।ਮਾਤਾ ਨਾਨਕੀ ਜੀ ਦੀ ਬੇਨਤੀ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੬
ਦੋਹਰਾ: ਇਮ ਮਰਵਾਹੀ ਧੀਰ ਕਛ, ਰਹੀ ਪਾਇ ਘਰ ਮਾਂਹਿ।
ਤਅੂ ਅਧਿਕ ਚਿੰਤਾ ਰਿਦੈ, ਜਰੀ ਜਾਤਿ ਸੋ੧ ਨਾਂਹਿ ॥੧॥
ਚੌਪਈ: ਭੂਰ ਬਿਸੂਰਤਿ -ਬਿਜ਼ਪ੍ਰੈ ਹੋਵਾ੨-।
ਛੂਛਾ ਆਪਨਿ ਪੁਜ਼ਤਰ ਕੋ ਜੋਵਾ।
ਗੁਰਤਾ ਲਹੀ ਸ਼ਰੀਕ, ਬਿਚਾਰੈ।
-ਹਮ ਨਿਰਬਲ ਹੁਇ, ਸੋ ਬਲ ਧਾਰੈ ॥੨॥
ਕੰਤ ਸ਼ਰੀਰ ਕਿਤਿਕ ਦਿਨ ਕੇਰਾ।
ਵਧਹਿ ਅੁਤਾਇਲ ਪੀਛੈ ਝੇਰਾ-।
ਨਿਸ ਦਿਨ ਗਨਿਹਿ ਗਟੀ ਇਜ਼ਤਾਦਿ।
ਸੋਚਤਿ ਸੋਚਨਿ ਹੁਇ ਬਿਸਮਾਦਿ ॥੩॥
-ਕਹਾਂ ਹੁਤੀ, ਅਬਿ ਕਾ ਹੁਇ ਜੈ ਹੈ।
ਕੰਤ ਪ੍ਰਭੂ ਬਿਨ ਕਿਮ ਸੁਖ ਐ ਹੈ-।
ਇਜ਼ਤਾਦਿਕ ਬ੍ਰਿਤੰਤ ਮਰਵਾਹੀ।
ਸੁਨਹੁ ਨਾਨਕੀ ਜਿਮ ਚਿਤ ਚਾਹੀ ॥੪॥
ਅਤਿ ਚਿੰਤਾਤਰ ਭਈ ਬਿਚਾਰੀ।
-ਔਚਕ ਕਹਾਂ ਕੰਤ ਕ੍ਰਿਤ ਕਾਰੀ੩।
ਪੁਜ਼ਤ੍ਰ੪ ਗਰੀਬ ਨ ਜਾਨੈ ਕਾਅੂ।
ਸਦਾ ਮਸਤ ਜਿਮ ਸਰਲ ਸੁਭਾਅੂ ॥੫॥
ਜਗ ਕੇ ਚਤੁਰਾਈ ਬਿਵਹਾਰੇ।
ਕਬਿ ਨ ਆਜ ਲਗਿ ਅੰਗੀਕਾਰੇ।
ਕਿਸ ਮਸੰਦ ਸੋਣ ਮੇਲ ਨ ਠਾਨਾ।
ਆਵਤਿ ਦਰਬ ਜਿਨਹੁ ਕੇ ਪਾਨਾਂ ॥੬॥
ਸਿਖ ਸੰਗਤਿ ਕੋ ਜਾਨਹਿ ਭੇਵ੫।
ਮਸਤਕ ਟੇਕਹਿ ਸਮ ਗੁਰ ਦੇਵ।
ਨਾਂਹਿ ਤ ਏਕਾਕੀ ਬਹੁ ਬੈਸੇ।
ਨਹਿ ਜਾਨਹਿ ਘਰ ਕੀ ਕ੍ਰਿਤ ਕੈਸੇ- ॥੭॥
੧ਅੁਹ ਚਿੰਤਾ।
੨ਅੁਲਟੀ (ਗਲ) ਹੋਈ ਹੈ।
੩ਕੀਤੀ ਹੈ।
੪(ਮੇਰਾ) ਪੁਜ਼ਤ੍ਰ।
੫ਸੰਗਤ ਵਿਚੋਣ ਕੋਈ (ਵਿਰਲਾ) ਸਿਖ ਭੇਦ ਜਾਣਦਾ ਹੈ (ਮੇਰੇ ਪੁਜ਼ਤ੍ਰ ਦਾ)।