Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੭੮
੫੫. ।ਸੰਗਤਿ ਵਿਜ਼ਚ ਵਿਚਾਰ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੬
ਦੋਹਰਾ: ਸੰਮਤ ਸਜ਼ਤ੍ਰਾਣ ਸੈ ਬਿਤੇ, ਪੁਨ ਅੂਪਰ ਇਕ ਬੀਸ੧।
ਚੇਤ ਸੁਦੀ ਚੌਦਸ਼ ਹੁਤੀ, ਵਾਰ ਨਦ ਰਜਨੀਸ਼੨ ॥੧॥
ਚੌਪਈ: ਸ਼੍ਰੀ ਹਰਿਕ੍ਰਿਸ਼ਨ ਬਾਲ ਬਯ ਧਾਰੇ।
ਬਹੁ ਕਾਰਨ ਕੋ ਰਿਦੇ ਬਿਚਾਰੇ।
ਪਰਮ ਧਾਮ ਬੈਕੁੰਠ ਪਧਾਰੇ।
ਜੋ ਸਤਿਸੰਗਤਿ ਕੇ ਬਹੁ ਪਾਰੇ ॥੨॥
ਤੀਨ ਦਿਵਸ ਪੁਨ ਬੀਤੇ ਜਬਿਹੂੰ।
ਮਿਲੇ ਮਸੰਦ ਆਦਿ ਸਿਖ ਸਭਿਹੂੰ।
ਪੁਸ਼ਪ ਬੀਨਿਬੇ ਕਾਰਨ੩ ਗਏ।
ਸ਼ੋਕਾਕੁਲ੪ ਗੁਰ ਸਿਮਰਤਿ ਭਏ ॥੩॥
ਦੇਖਿ ਰਹੇ ਕੁਛ ਹਾਥ ਨ ਆਏ।
ਭਸਮ ਸਕੇਲਤਿ ਸਭਿ ਬਿਸਮਾਏ।
ਤਰਨਿ ਤਨੂਜਾ ਨੀਰ ਮਝਾਰੀ੫।
ਸਕਲ ਮੇਲ ਕਰਿ ਬੰਦਨ ਧਾਰੀ ॥੪॥
ਸਭਿ ਸੰਗਤਿ ਪੁਨ ਮਾਤਾ ਪਾਸ।
ਬੈਠਤਿ ਬੋਲਤਿ ਸ਼ੋਕ ਪ੍ਰਕਾਸ਼।
ਇਕ ਦੁਇ ਬਾਰੀ ਜੈ ਪੁਰਿ ਨਾਥ।
ਬੈਠੋ ਆਇ ਬੰਦਿ ਕਰਿ ਹਾਥ ॥੫॥
ਕ੍ਰਿਸ਼ਨ ਕੁਇਰ ਕਹੁ ਬੰਦਿਨ ਕੀਨਿ।
ਕਹਿ ਬਹੁ ਰੀਤਿ ਧੀਰ ਅੁਰ ਦੀਨਿ।
ਗੁਰ ਸਭਿਹਿਨਿ ਕੇ ਅਤਿਸ਼ੈ ਪਾਰੇ।
ਦਰਸ਼ਨ ਦੇਤਿ ਅਨਿਕ ਦੁਖ ਟਾਰੇ ॥੬॥
ਪੁਰਿ ਮਹਿ ਘਰ ਘਰ ਕੀਰਤਿ ਹੋਈ।
ਹਿੰਦੂ ਯਮਨ੬ ਨਿਵੈਣ ਜਿਨ ਦੋਈ।
ਮੇਟਨਿ ਸ੍ਰਾਪ ਭ੍ਰਾਤ ਕੋ ਕਹੋ।
੧ਸੰ: ੧੭੨੧।
੨ਬੁਜ਼ਧਵਾਰ। ਰਜਨੀ+ਈਸ਼+ਨਦ = ਰਾਤ ਦੇ ਈਸ਼ਰ ਚੰਦ੍ਰਮਾ ਦਾ ਪੁਜ਼ਤ੍ਰ = ਬੁਧ॥
੩ਫਲ ਚੁਂਨ ਲਈ।
੪ਸ਼ੋਕ ਨਾਲ ਬੇਚੈਨ।
੫ਸੂਰਜ ਦੀ ਪੁਜ਼ਤ੍ਰੀ (= ਜਮਨਾ) ਦੇ ਜਲ ਵਿਜ਼ਚ।
੬ਮੁਸਲਮਾਨ।