Sri Gur Pratap Suraj Granth

Displaying Page 365 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੭੮

ਜਹਿ ਅੁਪਬਨ ਤਰੁਵਰ ਸਮੁਦਾਏ ॥੪੩॥
ਅੁਤਰਿ ਪਰੇ ਪ੍ਰਭੁ ਬਾਗ ਨਿਹਾਰਸਿ।
ਜੋ ਮਾਲੀ ਬਹੁ ਰੀਤਿ ਸੁਧਾਰਸਿ।
ਆਰੂ, ਅੰਬੂ, ਅਨਾਰ ਅਜਾਇਬ।
ਕਦਲੀ, ਕਠਲ, ਬਿਲੋਕਤਿ ਸਾਹਿਬ ॥੪੪॥
ਤੂਤ ਬਿਦਾਨਾ, ਤਰੁ ਅੰਜੀਰ।
ਚੰਪਕ, ਨਾਲਕੇਲ ਕੀ ਭੀਰ।
ਰਾਇਬੇਲ, ਚੰਬੇਲੀ ਖਿਲੀ।
ਗਨਪੰਕਤਿ ਨਿਤ ਜਲ ਸੋਣ ਮਿਲੀ ॥੪੫॥
ਸੂਰਜ ਸੁਤਾ ਤੀਰ ਪਰ ਸੋਹੈਣ।
ਨਾਨਾ ਬਿਧਿ ਫਲ ਫੂਲਨਿ ਸੋਣ ਹੈ।
ਸੁਖਦ ਸਘਨ ਛਾਇਆ ਰਮਨੀਕਾ।
ਕਰਹਿ ਭਲੇ ਹੁਲਸਾਵਨਿ ਜੀ ਕਾ ॥੪੬॥
ਸ਼੍ਰੀ ਪ੍ਰਭੁ ਮੰਦਿਰ ਮਹਿ ਕੈ ਛਾਯਾ੧।
ਬੈਠਿ ਬਿਰਾਜਹਿ ਸਮੋਣ ਬਿਤਾਯਾ।
ਨਗਰ ਆਗਰੇ ਸੰਗਤਿ ਭਾਰੀ।
ਦਰਸਹਿ ਧਰਹਿ ਅਕੋਰ ਅਗਾਰੀ ॥੪੭॥
ਏਕ ਸਿਜ਼ਖ ਜੜੀਆ ਸੁਨਿਆਰਾ।
ਚਤਰ ਕਾਜ ਮਹਿ ਧਨੀ ਅੁਦਾਰਾ।
ਜੁਤਿ ਪਰਿਵਾਰ ਦਰਸ ਕੋ ਆਯੋ।
ਚਰਨ ਕਮਲ ਪਰ ਸੀਸ ਨਿਵਾਯੋ ॥੪੮॥
ਲਗੇ ਅੁਪਾਯਨ ਕੇ ਅੰਬਾਰ।
ਅਰਪਤਿ ਗੁਰ ਕੋ ਦਰਸ ਨਿਹਾਰਿ।
ਕ੍ਰਿਪਾ ਦ੍ਰਿਸ਼ਟਿ ਤੇ ਖੁਸ਼ੀ ਕਰੀ ਜਬਿ।
ਸੰਗਤ ਗਵਨੀ ਨਿਜ ਨਿਜ ਘਰ ਤਬਿ ॥੪੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਬਹਾਦਰ ਸ਼ਾਹ ਮਿਲਨ ਪ੍ਰਸੰਗ
ਬਰਨਨ ਨਾਮ ਖਸ਼ਟ ਚਤਵਾਰਿੰਸਤੀ ਅੰਸੂ ॥੪੬॥
ਵਿਸ਼ੇਸ਼ ਟੂਕ:- ਕਲਗੀਧਰ ਜੀ ਦਾ ਆਦਰ ਸਤਿਕਾਰ ਤੇ ਸਨਮਾਨ ਬਹਾਦਰ ਸ਼ਾਹ ਨੇ ਅੁਸ
ਵਿਸ਼ੈ ਦੀ ਸ਼ੁਕਰ ਗੁਗ਼ਾਰੀ ਵਜੋਣ ਕੀਤਾ ਹੈ ਜੋ ਸਿੰਘਾਂ ਦੀ ਸਹਾਇਤਾ ਨਾਲ
ਆਪਣੇ ਭਰਾ ਪੁਰ ਅੁਸ ਲ਼ ਪ੍ਰਾਪਤ ਹੋਈ ਸੀ।
ਗੁਰੂ ਜੀ ਗੁਰਸਿਜ਼ਖੀ ਦਾ ਪ੍ਰਚਾਰ ਰਾਜਪੂਤਾਨੇ ਵਿਚ ਕਰਦੇ ਦਜ਼ਖਂ ਲ਼ ਜਾ ਰਹੇ ਸਨ, ਬਹਾਦਰ
ਸ਼ਾਹ ਲਸ਼ਕਰ ਕਸ਼ੀ ਕਰਕੇ ਆ ਰਿਹਾ ਸੀ। ਗੁਰੂ ਜੀ ਦੀ ਅਲੂਹੀਅਤ ਦੀ

੧ਮੰਦਰ ਵਿਚ ਯਾ ਛਾਇਆ (ਹੇਠ)।

Displaying Page 365 of 409 from Volume 19