Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੧
ਕਰਿ ਬੰਦਨ ਬੈਠੇ ਦੁਖਿਆਰੂ੧++ ॥੩੦॥
ਤਿਨ ਕੋ ਭੀ ਅੁਪਦੇਸ਼ਨ ਕੀਨਿ।
ਵੰਡਖਾਹੁ ਧਰਿ ਭਾਅੁ ਪ੍ਰਬੀਨ?
ਮਧੁਰ ਗਿਰਾ ਸਭਿ ਸੰਗ ਅੁਚਾਰਹੁ।
ਕਹਿਨ ਕਠੋਰ੨ ਨਹੀਣ ਰਿਸ ਧਾਰਹੁ ॥੩੧॥
ਗੁਰ ਸਿਜ਼ਖਨ ਕੋ ਪ੍ਰਥਮ ਅਚਾਵਹੁ।
ਸ਼ੇਸ਼ ਰਹੈ ਭੋਜਨ ਤੁਮ ਖਾਵਹੁ।
ਮਹਾਂ ਪਵਿਜ਼ਤ੍ਰ ਹੋਤਿ ਹੈ ਸੋਇ।
ਸਿਜ਼ਖਨ ਪੀਛੈ ਅਚੀਯਤਿ ਜੋਇ** ॥੩੨॥
ਸਿਮਰੋ ਵਾਹਿਗੁਰੂ ਨਿਤਨਾਮੂ।
ਲਿਵ ਲਾਗੇ ਪਦ ਦੇ ਅਭਿਰਾਮੂ੩।
ਮੜੀ, ਟੋਭੜੀ, ਮਠ ਅਰੁ ਗੋਰ।
ਇਨਹੁਣ ਨ ਸੇਵਹੁ ਸਭਿ ਦਿਹੁ ਛੋਰ ॥੩੩॥
ਖਾਨੁ ਛੁਰਾ ਅਰੁ ਬੇਗਾ ਪਾਸੀ।
ਨਦ ਸੂਦਨਾ ਹੋਇ ਹੁਲਾਸੀ।
ਅੁਗਰੂ, ਤਾਰੂ, ਝੰਡਾ, ਪੂਰੋ।
ਸੁਨਿ ਜਸੁ ਆਏ ਗੁਰੂ ਹਜੂਰੋ ॥੩੪॥
ਮਸਤਕ ਟੇਕਿ ਅਦਬ ਤੇ ਬੈਸੇ।
ਬੂਝਤਿ ਭਏ ਸ਼੍ਰੇਯ ਹੁਇ ਜੈਸੇ।
ਸ਼੍ਰੀ ਗੁਰ ਅਮਰ ਕਹੋ ਸੁਨਿ ਲੀਜੈ।
ਅਬਿ ਕਲਿ ਕਾਲ ਬਿਸਾਲ ਜਨੀਜੈ ॥੩੫॥
ਪ੍ਰਥਮ ਜੁਗਨ ਮਹਿਣ ਜਜ਼ਗ ਕਰੰਤੇ।
ਹੋਮਤਿ੪ ਦੇਵਤਾਨ ਤ੍ਰਿਪਤੰਤੇ।
ਤਿਹ ਸਮ ਫਲ ਸਿਖ ਦੇਹੁ ਅਹਾਰਾ੫।
ਭਾਅੁ ਕਰਿਹੁ ਲਿਹੁ ਭਗਤਿ ਅਧਾਰਾ ॥੩੬॥
੧ਦੁਖੀ।
++ਪਾ:-ਦੁਖ ਆਰੂ = ਦੁਜ਼ਖਾਂ ਦੇ ਸ਼ਜ਼ਤ੍ਰ-ਗੁਰੂ ਜੀ।
੨(ਕਿਸੇ ਦੇ) ਕਠੋਰ ਕਹਿਂ ਤੇ।
**ਸਿਜ਼ਖ ਤੇ ਸੰਤ ਪਦ ਜੋ ਇਸ ਤਰ੍ਹਾਂ ਵਰਤੀਣਦੇ ਹਨ ਓਹ ਜੀਅੁਣਦੇ ਨਾਮ ਰਸੀਆਣ ਤੋਣ ਮੁਰਾਦ ਹੁੰਦੀ ਹੈ। ਸ਼ੋਕ
ਹੈ ਕਿ ਅਜ ਕਲ ਸਿਜ਼ਖਾਂ ਲ਼ ਪ੍ਰਸ਼ਾਦ ਛਕਾਅੁਣ ਦੀ ਮਿਰਯਾਦਾ ਪਛਮੀ ਮਾਦਾ ਪ੍ਰਸਤੀ ਦੀ ਅੰਧੇਰੀ ਅਜ਼ਗੇ ਅੁਡਦੀ
ਜਾਣਦੀ ਹੈ।
੩ਪ੍ਰਾਪਤ ਹੋਵੇਗਾ ਸੁੰਦਰ ਪਦ।
੪ਹੋਮ ਕਰਕੇ।
੫ਫਲ ਹੋਵੇਗਾ ਜੇ ਸਿਜ਼ਖਾਂ ਲ਼ ਭੋਜਨ ਦਿਓਗੇ।