Sri Gur Pratap Suraj Granth

Displaying Page 366 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੭੯

੪੯. ।ਜਹਾਂਗੀਰ ਦਾ ਸਜ਼ਦਾ। ਗੁਰੂ ਘਰ ਵਿਚ ਮਸਲਤ।॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੦
ਦੋਹਰਾ: ਡੇਰਾ ਕਰਿ ਕੈ ਸੁਧਾਸਰ,
ਖਾਂ ਵਗ਼ੀਰ ਬੁਧਿਵਾਨ।
ਇਕ ਨਰ ਸੁਧਿ ਹਿਤ ਗੁਰੂ ਢਿਗ,
ਪਠੋ ਸੁ ਬਾਕ ਬਖਾਨਿ ॥੧॥
ਚੌਪਈ: ਕਰਹੁ ਬੰਦਗੀ ਗੁਰੂ ਅਗਾਰੀ।
ਪਠੋ ਸ਼ਾਹੁ ਮੈਣ ਪਾਸ ਤੁਮਾਰੀ।
ਰਾਵਕ ਕੀ ਰਜਾਇ ਜਿਸ ਕਾਲਾ।
ਦਿਹੁ ਦਰਸ਼ਨ ਮੁਹਿ ਕਰਹੁ ਨਿਹਾਲਾ ॥੨॥
ਗਯੋ ਸੁ ਸਿਜ਼ਖਨਿ ਪਾਸ ਸੁਨਾਯੋ।
ਤਿਨਹੁ ਜਾਇ ਕਰਿ ਸਕਲ ਬਤਾਯੋ।
ਸ਼੍ਰੀ ਹਰਿ ਗੋਬਿੰਦ ਸੁਨਤਿ ਬਖਾਨਾ।
ਆਜ ਕਰਹੁ ਬਿਸਰਾਮ ਮਹਾਨਾ ॥੩॥
ਹੁਇ ਹੈ ਮੇਲਿ ਹਮਾਰੋ ਕਾਲੀ੧।
ਸੰਧਾ ਸਮੈ ਕਰਹੁ ਇਸ ਢਾਲੀ।
ਗੁਰੂ ਦੇ ਤੇ ਰਸਦ ਪੁਚਾਵਹੁ।
ਜੇਤਿਕ ਨਰ, ਪ੍ਰਥਮਹਿ ਪਿਖਿ ਆਵਹੁ ॥੪॥
ਦੇਹੁ ਤੁਰੰਗਨਿ ਕੇ ਹਿਤ ਦਾਨਾ।
ਤ੍ਰਿਂਨਿ ਆਦਿ ਸੇਵਾ ਜੇ ਨਾਨਾ।
ਸੁਨਿ ਕਰਿ ਹੁਕਮ ਮਸੰਦਨਿ ਤਬੈ।
ਕਹੋ ਜਥਾ, ਕੀਨਿਸ ਤਿਮ ਸਬੈ ॥੫॥
ਕ੍ਰਿਪਾ ਅਪਨਿ ਪਰ ਲਖਿ ਕਰਿ ਆਛੇ।
ਸਕਲ ਸੈਨ ਜੁਤਿ ਲੀਨਸਿ ਬਾਣਛੇ।
ਖਾਨ ਪਾਨ ਕਰਿ ਸੁਖ ਕੋ ਪਾਏ।
ਗੁਰੂ ਸੁਜਸੁ ਕਰਿ ਨਿਸ ਸੁਪਤਾਏ ॥੬॥
ਪ੍ਰਾਤ ਹੋਤਿ ਅੰਮ੍ਰਿਤਸਰ ਨ੍ਹਾਏ।
ਹਰਿਮੰਦਿਰ ਅਰਦਾਸ ਕਰਾਏ।
ਧਰਿ ਸ਼ਰਧਾ ਨਿਜ ਸੰਗੀ ਸੰਗ੨।
ਕਰਹਿ ਸਰਾਹਨਿ ਕੇ ਸੁ ਪ੍ਰਸੰਗ ॥੭॥


੧ਕਜ਼ਲ ਲ਼।
੨ਆਪਣੇ ਸਾਥੀਆਣ ਨਾਲ।

Displaying Page 366 of 501 from Volume 4