Sri Gur Pratap Suraj Granth

Displaying Page 367 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੭੯

੫੦. ।ਕਵੀਆਣ ਦੀ ਕਦਰ। ਬਾਬਾ ਫਤਹ ਸਿੰਘ ਜਨਮ॥
੪੯ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>

ਦੋਹਰਾ: ਸ਼੍ਰੀ ਕਲੀਧਰ ਅਨਦਪੁਰ, ਬਿਲਸਤਿ ਬਹੁਤ ਬਿਲਾਸ।
ਜਿਤ ਕਿਤ ਤੇ ਬਹੁ ਗੁਨੀ ਨਰ, ਸੁਨਿ ਜਸੁ ਆਵਤਿ ਪਾਸ ॥੧॥
ਚੌਪਈ: ਚਹੁ ਕੁੰਟਨ ਤੇ ਦੂਰ ਕਿ ਨੇਰੇ।
ਹੋਇ ਕਿਸੂ ਗੁਨ ਬਿਖੈ ਬਡੇਰੇ।
ਇਕ ਤੌ ਦਰਬ ਲਾਲਸਾ ਧਰੈਣ।
ਦੁਤੀਏ ਗੁਰ ਦਰਸ਼ਨ ਮੁਦ ਧਰੈਣ ॥੨॥
ਪਾਵਹਿ ਸੌਜ੧ ਪਸਾਰਹਿ ਜਸੁ ਕੌ।
ਤੋਣ ਤੋਣ ਆਇ ਸੁਨਾਵਹਿ ਰਸ ਕੌ੨।
ਪੂਰਬ ਦਜ਼ਛਨ ਪਜ਼ਛਮ ਅੁਜ਼ਤਰ।
ਪੰਡਤ ਕਰਤਿ ਪ੍ਰਸ਼ਨ ਦੈਣ ਅੁਜ਼ਤਰ੩ ॥੩॥
ਕਵਿਤਾ ਕਾਵ ਬਨਾਵਹਿ ਜੋਈ।
ਨਵ ਰਸ ਸਹਿਤ ਬਿਭੂਖਨ੪ ਕੋਈ।
ਸੋ ਆਏ ਚਲਿ ਸਤਿੁਗਰ ਦਾਰੇ।
ਰੁਚਿਰ ਕਵਿਜ਼ਤ ਬਨਾਇ ਅੁਚਾਰੇਣ ॥੪॥
ਸੁਨਿ ਪ੍ਰਸੰਨ ਹੈ ਦੈਣ ਧਨ ਰਾਸ।
ਸਾਦਰ ਨਿਤ ਰਾਖਤਿ ਗੁਰ ਪਾਸਿ।
ਕੇਸ਼ਵ ਦਾਸ ਹੁਤੋ ਕਵਿ ਜੋਇ।
ਭਯੋ ਬੁੰਦੇਲ ਖੰਡ ਮਹਿ ਸੋਇ ॥੫॥
ਤਿਸ ਕੌ ਪੁਜ਼ਤ੍ਰ ਕੁਵਰ ਹੈ ਨਾਮੂ।
ਸੋ ਭੀ ਰਚਤਿ ਗਿਰਾ ਅਭਿਰਾਮੂ।
ਤੁਰਕ ਕਰਨ ਨਵਰੰਗ ਚਿਤ ਚਹੋ੫।
ਗੁਨੀ ਅਧਿਕ ਹਿੰਦੁਨਿ ਮਹਿ ਲਹੋ੬ ॥੬॥
ਜਬਹਿ ਕੁਵਰ ਸੁਧ ਇਸ ਬਿਧਿ ਪਾਈ।
ਤਾਗਿ ਦੇਸ਼ ਘਰ ਗਯੋ ਪਲਾਈ।
ਰਿਦੇ ਬਿਚਾਰੋ ਬਸਨ ਸਥਾਨ।

੧ਸਾਜ ਸਮਾਨ।
੨(ਕਵਿਤਾ ਵਿਚ ਰਚੇ) ਰਸਾਂ ਲ਼।
੩(ਗੁਰੂ ਜੀ) ਦਿੰਦੇ ਹਨ ਅੁਜ਼ਤਰ।
੪ਅਲਕ੍ਰਿਤ, ਫਬੀ ਹੋਈ।
੫ਨੁਰੰਗੇ ਨੇ (ਅੁਸ ਲ਼) ਤੁਰਕ ਕਰਨਾ ਚਾਹਿਆ।
੬ਹਿੰਦੂਆਣ ਵਿਚ ਬੜਾ ਗੁਣੀ ਜਾਣ ਕੇ।

Displaying Page 367 of 375 from Volume 14