Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੭
ਹੋਕਾ ਦੇਵਤਿ ਮਧੁਰ ਬਿਸਾਲਾ ॥੬॥
ਇਕ ਸੁ ਸਾਧੁ ਤਿਨ ਲਿਯੋ ਬੁਲਾਈ।
ਹਮੈ ਦੇਹੁ ਇਅੁਣ ਗਿਰਾ ਅਲਾਈ।
ਸੁਨਿ ਇਕ ਮੁਸ਼ਟ ਲਗੇ ਭਰਿ ਦੇਨਿ।
ਹਮੈ ਨ ਚਾਹਿ ਏਕ ਕੀ ਲੇਨਿ ॥੭॥
ਇਸ ਬਿਧਿ ਦੈ ਤ੍ਰੈ ਦੇਹਿਣ ਨ ਲੇਵੈ।
ਸਕਲ ਚੰਗੇਰ ਪਲਟ ਦੀ ਏਵੈਣ।
ਗ੍ਰਿਹ ਆਏ ਪਿਤ ਦੇਖੋ ਖਾਲੀ।
ਲੋਚਨ ਪੂਰ ਲਏ ਤਬਿ ਲਾਲੀ੧ ॥੮॥
ਦਿਖਿ ਪਿਤ ਨੈਨ ਬਹਿਰ ਨਿਕਸਾਏ।
ਰੁਦਨ ਕਰਤਿ ਜਲ ਨੇਤ੍ਰ* ਬਹਾਏ।
ਸੰਗਤਿ ਤਿਹ ਤੇ ਚਲੀ ਨਿਹਾਰੀ।
ਗੋਇੰਦਵਾਲਹਿ ਪੁਰੀ ਬਿਚਾਰੀ ॥੯॥
ਤਿਨ ਸੰਗ ਚਲੇ ਕ੍ਰਿਪਾਲ ਬਿਸਾਲਾ।
ਗੋਇੰਦਵਾਲ ਸਮੂਹ ਅੁਤਾਲਾ੨।
ਸਭਿ ਸੰਗਤਿ ਗੁਰ ਦਰਸ਼ਨ ਪਾਈ।
ਕਛੁਕ ਕਾਲ ਰਹਿ ਬਿਦਾ ਸਿਧਾਈ ॥੧੦॥
ਰਹਤਿ ਭਏ ਗੁਰ ਕੇਰ ਹਦੂਰਾ।
ਜੋ ਭਾਖੈਣ ਕਰਿ ਹੈਣ ਦ੍ਰਤਿ ਰੂਰਾ।
ਲਗਰ ਸੇਵਾ ਸਰਬ ਸੁ ਕਰਿਹੈਣ।
ਸਭਿ ਸੰਗਤਿ ਅਨੁਸਾਰੀ ਚਰਿ ਹੈਣ੩ ॥੧੧॥
ਇਤ ਏ ਭਈ ਔਰ ਸੁਨਿ ਕਾਨੀ।
ਮਹਲ੪ ਕਹੋ ਜਿਮਿ ਗੁਰ ਪ੍ਰਤਿ ਬਾਨੀ।
ਮਹਾਂਰਾਜ! ਸੁਨੀਏ ਬਚ ਮੇਰਾ।
ਭਾਨੀ ਬਡੀ ਭਈ ਮੈਣ ਹੇਰਾ ॥੧੨॥
ਇਸ ਕੀ ਬਨਹਿ ਸਗਾਈ ਕਰੀ।
ਇਮਿ ਮਾਤ ਤਬਿ ਗਿਰਾ ਅੁਚਰੀ।
ਇਮਿ* ਸੁਨਿ ਗੁਰ ਆਏ ਨਿਜ ਥਾਨਾ।
੧ਭਾਵ ਗੁਜ਼ਸੇ ਹੋਏ।
*ਪਾ:-ਜਸੁ ਨਦੀ। ਜਲ-ਨਦੀ।
੨ਸਾਰੀ (ਸੰਗਤ ਨਾਲ) ਛੇਤੀ।
੩ਵਿਚਰਦੇ ਹਨ।
੪ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਲ।