Sri Gur Pratap Suraj Granth

Displaying Page 372 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੮੫

੪੮. ।ਖਾਜਾ ਤੇ ਜਾਨੀ ਸਜ਼ਯਦ, ਨਦ ਲਾਲ ਸੋਹਣਾ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪੯
ਦੋਹਰਾ: ਸ਼੍ਰੀ ਗੁਰੁ ਹਰਿਗੋਵਿੰਦ ਜੀ, ਬੀਰ ਧੀਰ ਗੰਭੀਰ।
ਦਾਸਨ ਕਰਹਿ ਨਿਹਾਲ ਗਨ, ਜੋ ਸੇਵਤਿ ਹੁਇ ਤੀਰ ॥੧॥
ਚੌਪਈ: ਇਕ ਕਸ਼ਮੀਰੀ ਖਾਜਾ ਨਾਮ।
ਪੂਰਬ ਭਾਗ ਜਗੇ ਅਭਿਰਾਮ।
ਨਿਤ ਸਤਿਗੁਰ ਕੀ ਸੇਵਾ ਗਹੀ।
ਸਾਵਧਾਨ ਸਦ ਆਲਸ ਨਹੀਣ ॥੨॥
ਸ਼੍ਰੀ ਹਰਿਗੋਵਿੰਦ ਕੇਰਿ ਤੁਰੰਗ।
ਮਲਹਿ ਸੁਧਾਰਹਿ ਸਗਰੇ ਅੰਗ।
ਜਬਿ ਅਰੂਢ ਕਰਿ ਪੰਥ ਪਧਾਰਹਿ।
ਆਗੈ ਅਸੁ ਕੇ ਸਦਾ ਸਿਧਾਰਹਿ ॥੩॥
ਇਕ ਸਰੂਪ ਸੋਣ ਚਿਤ ਬਿਰਮਾਯੋ।
ਕਹਨਿ ਸੁਨਨਿ ਕਿਹ ਸੰਗ ਨ ਭਾਯੋ।
ਰਹੇ ਇਕਾਣਕੀ ਮੇਲਿ ਨ ਠਾਨਿ੧।
ਗੁਰੁ ਸੇਵਾ ਮਹਿ ਰਹਿ ਸਵਧਾਨ ॥੪॥
ਕ੍ਰਿਪਾ ਦ੍ਰਿਸ਼ਟਿ ਇਕ ਦਿਨ ਪਿਖਿ ਧਾਰੀ।
ਦੌਰੋ ਗਮਨਤਿ ਤੁਰਗ ਅਗਾਰੀ।
ਸੇਦ੨ ਅੰਗ ਤੇ ਚਲਹਿ ਬਿਸਾਲਾ।
ਤਨ ਕੋ ਸ਼੍ਰਮ੩ ਨ ਪਿਖਹਿ ਤਿਸ ਕਾਲਾ ॥੫॥
ਇਕ ਸੇਵਾ ਕੇ ਤਤਪਰ ਹੋਵਾ।
ਸੁਖ ਦੁਖ ਆਦਿ ਦੁੰਦ੪ ਸਮ੫ ਜੋਵਾ।
ਅੁਤਰਿ ਗੁਰੂ ਨੇ ਨਿਕਟਿ ਹਕਾਰਾ।
ਕਹੁ ਕਾ ਇਜ਼ਛਾ ਰਿਦੇ ਮਝਾਰਾ? ॥੬॥
ਸੁਨਿ ਕਰਿ ਹਾਥ ਜੋਰਿ ਬਚ ਭਾਖਾ।
ਇਕ ਰਾਵਰਿ ਦਰਸ਼ਨ ਅਭਿਲਾਖਾ।
ਅਪਰ ਚਾਹਿ ਨਹਿ ਮੇਰੇ ਕੋਈ।
ਸਦਾ ਸਮੀਪੀ ਤੁਮਰੇ ਹੋਈ ॥੭॥


੧ਇਕਜ਼ਲਾ ਰਹਿਦਾ ਤੇ (ਕਿਸੇ ਨਾਲ) ਮੇਲ ਨਹੀਣ ਰਜ਼ਖਦਾ ਸੀ।
੨ਮੁੜ੍ਹਕਾ।
੩ਥਕਾਨ।
੪ਭਾਵ ਦੰਦਾਂ ਦੇ ਜੋੜੇ-ਯਥਾ, ਹਰਖ ਸ਼ੋਕ, ਦੁਖ ਸੁਖ।
੫ਇਕ ਬਰੋਬਰ।

Displaying Page 372 of 459 from Volume 6