Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੧
ਔਰ ਕੁਮਤਿ ਕਰਿ ਕੋਇ ਨ ਅਰੈ।
ਬਹੁ ਸੈਨਾ ਇਸ ਸੰਗ ਚਢਾਈ।
ਤੋਪ ਰਹਕਲਾ੧ ਦੇ ਸਮੁਦਾਈ ॥੨੯॥
ਪਿਖਿ ਸਮਾਜ੨ ਹੰਕਾਰੋ ਬਿਜ਼ਪ੍ਰ।
ਕਹੈ ਹਤੌਣ ਸ਼ਜ਼ਤ੍ਰਗਨ ਛਿਜ਼ਪ੍ਰ੩।
ਅਕਬਰ ਹਰਖਤਿ ਬਾਕ ਬਖਾਨਾ।
ਲਿਖਿ ਕਰਿ ਪਾਨ ਦਿਯੋ ਪਰਵਾਨਾ੪ ॥੩੦॥
ਖਜ਼ਤ੍ਰੀ ਜਾਤ ਜਿਤਿਕ ਜਿਸ ਦੇਸ਼।
ਗ੍ਰਾਮ ਕਿ ਨਗਰ ਬਸੰਤ* ਅਸ਼ੇਸ਼੫।
ਇਕ ਘਰ ਏਕ ਰਜਤਪਣ੬ ਦੈ ਕੈ।
ਮਿਲਹਿ ਤੋਹਿ ਨਮ੍ਰੀ ਸਿਰ ਕੈ ਕੈ ॥੩੧॥
ਇਮਿ ਸਭਿ ਲਿਖਤ ਦਈ ਕਰਿ ਹਾਥ।
ਲਈ ਬੀਰਬਲ ਹੁਇ ਮਦ੭ ਸਾਥ।
ਦਿਜ਼ਲੀ ਤੇ ਚਢਿ ਚਲਿ ਕਰਿ ਆਯੋ।
ਬਡ ਲਸ਼ਕਰ ਜਿਹ ਸੰਗ ਸਿਧਾਯੋ ॥੩੨॥
ਜਾਇ ਦੇਸ਼ ਜਿਸ ਅੁਤਰੈ ਸੋਇ।
ਖਜ਼ਤ੍ਰੀ ਆਨਿ ਮਿਲਹਿਣ ਸਭਿ ਕੋਇ।
ਗਿਨ ਗਿਨ ਘਰਨਿ ਰਜਤਪਣ ਦੇਤਿ।
ਖੋਜਿ ਖੋਜਿ ਤਿਸ ਕੇ ਨਰ ਲੇਤਿ ॥੩੩॥
ਇਮਿ ਕੀ ਕਰਤਿ ਲਏ ਭਟ ਭੀਰ੮।
ਅੁਤਰੋ ਆਨਿ ਬਿਪਾਸਾ ਤੀਰ।
ਕਰੀ ਸਕੇਲਨ ਤਰਨੀ੯ ਘਨੀ।
ਤਰ ਕਰਿ ਪਾਰ ਪਰੀ ਸਭਿ ਅਨੀ੧੦ ॥੩੪॥
੧ਛੋਟੀ ਤੋਪ।
੨ਸਮਿਜ਼ਗ੍ਰੀ।
੩ਛੇਤੀ ਹੀ।
੪ਹਜ਼ਥ ਦਿਜ਼ਤਾ ਪਰਵਾਨਾ।
*ਪਾ:-ਜਿ ਬਸੈਣ।
੫ਵਸਦੇ ਹਨ (ਓਹ) ਸਾਰੇ।
੬ਰੁਪਜ਼ਯਾ।
੭ਹੰਕਾਰ।
੮ਸੂਰਮਿਆਣ ਦੀ ਭੀੜ।
੯ਬੇੜੀਆਣ।
੧੦ਸੈਨਾਂ।