Sri Gur Pratap Suraj Granth

Displaying Page 376 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੮੯

੫੨. ।ਸ਼ਾਹ ਦਾ ਸਖਤੀ ਦਾ ਪ੍ਰਣ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੩
ਦੋਹਰਾ: ਪੌਰ ਪੌਰ ਪਰ ਠੌਰ* ਪੁਰਿ,
ਕਰਹਿ ਪਰਸਪਰ ਬਾਤ੧।
ਗਹੋ ਗੁਰੂ ਹਿੰਦਵਾਨ ਕੋ,
ਅਗ਼ਮਤ ਜੁਤਿ ਬਜ਼ਖਾਤ ॥੧॥
ਚੌਪਈ: ਤਪਤ ਦੇਗਚੇ ਆਗ ਪਕਾਏ੨।
ਤਿਸ ਮਹਿ ਸੂਕਰ ਗਨ ਨਿਕਸਾਏ।
ਲਘੁ ਲਘੁ ਘੁਰ ਘੁਰ ਬੋਲਤਿ ਫਿਰੈਣ।
ਤੁਰਕਨਿ ਅੰਗ ਸਪਰਸ਼ਨ ਕਰੈਣ ॥੨॥
ਹਤੇ ਕਿਤਿਕ ਸ਼੍ਰੋਂਤ ਤਿਨ ਬਹੋ।
ਦੌਰਤਿ ਮਾਰਤਿ ਤਿਨ ਲਗ ਰਹੋ੩।
ਛੀਟੈਣ ਪਰੀ ਤਿਨਹੁ ਪਰ ਸਾਰੇ।
ਹੁਇ ਘਾਇਲ ਬਹੁ ਥਾਨ ਬਿਗਾਰੇ ॥੩॥
ਜਿਤ ਕਿਤ ਕਾਰਾਗ੍ਰਿਹ ਕੇ ਮਾਂਹਿ।
ਦੀਸਤਿ ਫਿਰਤੇ ਇਤ ਅੁਤ ਜਾਹਿ।
ਗਯੋ ਇਮਾਨ ਤਿਨਹੁ ਕੋ ਜਨੀਅਤਿ੪।
ਰੁਧਿਰ ਸਪਰਸ਼ੋ ਸਭਿ ਕੋ ਸੁਨੀਅਤਿ ॥੪॥
ਹਿੰਦੁਨਿ ਕੇ ਗੁਰ ਸ਼ਕਤਿ ਦਿਖਾਈ।
ਭਏ ਮੂੜ੫ ਕੁਛੁ ਲਖੀ ਨ ਜਾਈ।
ਸੁਨਿ ਸੁਨਿ ਕਰਿ ਹਿੰਦੂ ਬਿਸਮਾਏ।
ਨੌਰੰਗ ਕੋ ਨਿਦਤਿ ਸਮੁਦਾਏ ॥੫॥
ਡਰਹਿ ਦੁਸ਼ਟ ਤੇ ਦੁਰ ਦੁਰ ਕਹੈਣ੬।
ਮੰਦ ਮਤੀ ਮਹਿਮਾ ਨਹਿ ਲਹੈ।
ਮਹਾਂ ਜੁਲਮ ਕਰਤਾ ਬਡ ਪਾਪੀ।
ਸਾਧੂ ਜਨ ਕਹੁ ਬਹੁ ਸੰਤਾਪੀ ॥੬॥


*ਪਾ:-ਰੌਰ।
੧ਸ਼ਹਿਰ ਦੇ ਦਰਵਾਗ਼ੇ ਦਰਵਾਗ਼ੇ (ਅਤੇ) ਥਾਂ ਥਾਂ ਲੋਕੀਣ ਗਜ਼ਲਾਂ ਆਪਸ ਵਿਚ ਕਰਦੇ ਹਨ।
੨ਅਜ਼ਗ ਤੇ ਪਕਾਏ ਹੋਏ।
੩ਲਗ ਰਿਹਾ ਹੈ (ਲਹੂ ਮੁਸਲਮਾਨਾਂ ਲ਼)
੪ਜਾਣਿਆ ਜਾਣਦਾ ਹੈ।
੫(ਤੁਰਕ) ਮੂਰਖ ਹੋ ਗਏ।
੬ਛੁਪ ਛੁਪ ਕੇ ਕਹਿੰਦੇ ਹਨ।

Displaying Page 376 of 492 from Volume 12