Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੯੧
੫੭. ।ਸ਼੍ਰੀ ਗੁਰੂ ਹਰਿਗੋਵਿੰਦ ਸਜ਼ਚ ਖੰਡ ਗਮਨ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੮
ਦੋਹਰਾ: ਸਾਹਿਬ ਭਾਨੇ ਸੋਣ ਕਹੋ, ਤੁਮ ਨਿਜ ਨਦਨ ਆਨਿ।
ਸ਼੍ਰੀ ਹਰਿਰਾਇ ਸਮੀਪਿ ਰਖਿ, ਸਦਾ ਰਹੈ ਸੁਖ ਠਾਨਿ ॥੧॥
ਚੌਪਈ: ਰਾਮਦਾਸ ਕੇ ਗ੍ਰਾਮ ਮਝਾਰੇ।
ਤਨ ਕੋ ਤਾਗਹੁ ਤਹਾਂ ਸੁਖਾਰੇ।
ਰਾਇ ਜੋਧ ਸੋਣ ਬਹੁਰ ਬਖਾਨਾ।
ਹਮ ਪਾਛੈ ਅਵਿਲੋਕ ਬਿਧਾਨਾ੧ ॥੨॥
ਪੁਨ ਕਾਣਗੜ ਕੋ ਜਾਹੁ ਸੁਖਾਰੇ।
ਭੋਗਹੁ ਪਰਾਲਬਧ ਤਨ ਧਾਰੇ।
ਅੰਤ ਸਮੈ ਹਮ ਹੋਹਿ ਸਹਾਇ।
ਸਜ਼ਤਿਨਾਮ ਸਿਮਰਹੁ ਲਿਵਲਾਇ ॥੩॥
ਤਿਮ ਹੀ ਰੂਪਾ ਨਿਜ ਘਰ ਰਹੈ।
ਅੰਤ ਪਰਮ ਪਦ ਕੋ ਇਹੁ ਲਹੈ।
ਕਰਹੁ ਦੇਗ ਗੁਰ ਹਿਤ ਬਰਤਾਵਹ।
ਸਿਜ਼ਖੀ ਕੋ ਕਮਾਇ ਸੁਖ ਪਾਵਹੁ ॥੪॥
ਤੁਮ ਦੋਨਹੁ ਕੀ ਸੰਤਤਿ ਜੋਈ।
ਮੇਲੀ ਗੁਰ ਘਰ ਸੋਣ ਨਿਤ ਹੋਈ।
ਪਹੁਚਹਿ ਅਨਿਕ ਬਾਰ੨ ਤਿਸ ਦੇਸ਼।
ਮਿਲਹਿ ਸਦਾ ਸੁਖ ਲਹਹਿ ਅਸ਼ੇਸ਼੩ ॥੫॥
ਰੁਦਤਿ ਅਧਿਕ ਗੁਰ ਤਨੁਜਾ ਆਈ।
ਪਿਤ ਕੋ ਮੋਹ ਰਿਦੈ ਅੁਮਗਾਈ।
ਦੇਖਿ ਤਾਂਹਿ ਕੋ ਧੀਰਜ ਦੀਨਾ।
ਕੋਣ ਐਸੇ ਹੋਈ ਮਨ ਦੀਨਾ ॥੬॥
ਸਰਬ ਸੁਖਨਿ ਕੋ ਲਹੈਣ ਸਦੀਵ।
ਸੰਤਤਿ ਤੋਰ ਬੀਰ ਬਡ ਥੀਵ।
ਜਸੁ ਕੋ ਲੇਹਿ ਰਹੈਣ ਗੁਰ ਸੰਗ।
ਧਰਹੁ ਅਨਦ ਸ਼ੋਕ ਦੁਖ ਭੰਗਿ ॥੭॥
ਬਿਧੀਚੰਦ ਕੋ ਸੁਤ ਮਤਿਵੰਤਾ।
੧(ਜੋਤੀ ਜੋਤ ਸਮਾਵਂ) ਦੀ ਰੀਤੀ ਦੇਖਕੇ।
੨(ਅਸੀਣ ਅਨੇਕਾਣ ਵਾਰੀ ਪਹੁੰਚਾਂਗੇ)।
੩ਸਾਰੇ ਸੁਖ ਪਾਓਗੇ।