Sri Gur Pratap Suraj Granth

Displaying Page 380 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੯੩

੫੪. ।ਪ੍ਰਯਾਗ ਤੋਣ ਕਾਣਸ਼ੀ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੫
ਦੋਹਰਾ: ਸ਼੍ਰੀ ਗੁਰੁ ਕਰਿ ਕੈ ਬਾਸ ਤਹਿ, ਕੇਤਿਕ ਦਿਵਸ ਬਿਤਾਇ।
ਭਏ ਤਾਰ ਆਗੇ ਚਲਨਿ, ਮਿਲੈਣ ਮਨੁਜ ਸਮੁਦਾਇ੧ ॥੧॥
ਚੌਪਈ: ਸਭਿ ਤੇ ਰੁਖਸਦ ਹੁਇ ਗੁਰ ਚਾਲੇ।
ਵਾਹਨ ਅਨਿਕ ਸਜਾਇ ਬਿਸਾਲੇ।
ਸੰਗ ਫਕੀਰਨਿ ਕੋ ਸਮੁਦਾਇ।
ਕਿਤਿਕ ਤੁਰੰਗਨਿ ਪਰ ਭਟ ਜਾਇ ॥੨॥
ਸਿਵਕਾ ਡੋਰੇ ਸੰਦਨ ਜਾਤਿ।
ਤਜਿ ਪ੍ਰਯਾਗ ਕੋ ਗਮਨੇ ਪ੍ਰਾਤਿ।
ਥੋਰੇ ਕੋਸਨਿ ਡੇਰਾ ਕਰੈਣ।
ਸਨੇ ਸਨੇ ਆਗੈ ਚਲਿ ਪਰੇ ॥੩॥
ਇਸ ਪ੍ਰਕਾਰ ਗਮਨਤਿ ਗੁਰੁ ਪੂਰੇ।
ਜਿਸ ਕੇ ਗੁਨ ਗਨ ਪਾਵਨ ਰੂਰੇ।
ਕਾਣਸ਼ੀ ਪੁਰੀ ਪਹੂੰਚੇ ਜਾਇ।
ਡੇਰਾ ਕਰੋ ਹਰਿ ਸੁਭ ਥਾਇ ॥੪॥
ਜਬਿ ਹੀ ਸੰਗਤਿ ਕੋ ਸੁਧਿ ਹੋਈ।
ਮਿਲੈਣ ਪਰਸਪਰ ਸਿਖ ਸਭਿ ਕੋਈ।
ਅਨਿਕ ਅੁਪਾਇਨ ਕੋ ਕਰਿ ਤਾਰੀ।
ਜਾਇ ਸੁ ਅਰਪੀ ਗੁਰੂ ਅਗਾਰੀ ॥੫॥
ਹਾਥ ਜੋਰਿ ਅਰਦਾਸ ਕਰਾਈ।
ਧਰੇ ਭਾਵਨਾ ਗੁਰ ਤੇ ਪਾਈ।
ਮੁਜ਼ਖਿ ਮਸੰਦ ਆਇ ਪਗ ਪਰੋ।
ਦਰਬ ਜਿਤਿਕ ਸਭਿ ਆਗੇ ਧਰੋ ॥੬॥
ਜੀਵਨ ਲਾਭ ਲਹੋ ਗੁਰ ਦਰਸ਼ਨ।
ਆਇ ਕਰਹਿ ਪਗ ਪੰਕਜ ਪਰਸਨ।
ਨਾਨਾ ਭਾਂਤਿਨਿ ਅੁਤਸਵ ਕਰੈਣ।
ਲਾਇ ਤਿਹਾਵਲ ਆਗੈ ਧਰੈਣ ॥੭॥
ਕਿਤਿਕ ਦਿਵਸ ਗੁਰੁ ਡੇਰੋ ਰਾਖਾ।
ਰਾਖਹਿ ਸੰਗਤਿ ਕਰਿ ਅਭਿਲਾਖਾ।
ਸਿਜ਼ਖਨਿ ਮਨ ਬਾਣਛਤਿ ਬਰ ਜਾਚੇ।


੧ਬਹੁਤੇ ਮਨੁਖ ਮਿਲਦੇ ਹਨ (ਆ ਕੇ)।

Displaying Page 380 of 437 from Volume 11