Sri Gur Pratap Suraj Granth

Displaying Page 380 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੯੩

੫੧. ।ਦੋ ਕੋਹਾਂ ਤੇ ਡੇਰਾ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੨
ਦੋਹਰਾ: ਅੁਠੇ ਸਭਾ ਤੇ ਸਤਿਗੁਰੂ, ਪੁਨ ਮਾਤਾ ਢਿਗ ਜਾਇ।
ਨਮੋ ਕਰੀ ਬੈਠੇ ਤਬਹਿ, ਚਲਨਿ ਪ੍ਰਸੰਗ ਸੁਨਾਇ ॥੧॥
ਚੌਪਈ: ਮਸਲਤਿ ਭਈ ਭੋਰ ਪ੍ਰਸਥਾਨਾ।
ਪਹੁਚਹਿ ਦਿਜ਼ਲੀ ਸ਼ਾਹੁ ਸਥਾਨਾ।
ਪਾਛੇ ਬ੍ਰਿਧ ਭਾਈ ਗੁਰਦਾਸ।
ਸਕਲ ਕਾਰ ਕਰਿ ਹੈਣ ਤੁਮ ਪਾਸਿ ॥੨॥
ਸਭਿ ਬਿਧਿ ਮਹਿ ਦੋਨਹੁ ਬਹੁ ਸਾਨੇ।
ਹਰਿਮੰਦਰਿ ਕੀ ਸੇਵ ਮਹਾਨੇ।
ਆਵਨਿ ਜਾਨੋ ਸੰਗਤਿ ਕੇਰਾ।
ਦੇਗ ਚਲਾਵਨਿ ਕਾਜ ਬਡੇਰਾ ॥੩॥
ਸਰਬ ਅਕੋਰ ਸੰਭਾਰਨਿ ਕਰਨੀ।
ਜਿਤਿਕ ਮਸੰਦ ਤਿਨਹੁ ਸੁਧਿ ਧਰਨੀ।
ਸਿਜ਼ਖਨਿ ਕੋ ਦੈਬੋ ਸਿਰੁਪਾਅੂ।
ਸਦਾ ਕਾਰ ਇਹ ਸਹਿਜ ਸੁਭਾਅੂ ॥੪॥
ਸੁਨਿ ਜਨਨੀ, ਸੁਤ ਕੋ ਬ੍ਰਿਹ ਜਾਨਾ।
ਮਹਾਂ ਸਨੇਹ ਰਿਦਾ ਅਕੁਲਾਨਾ।
ਜਬਿ ਕੇ ਜਨਮੇਣ, ਦੇਖਤਿ ਰਹੀ।
ਅਬਿ ਲੌ ਪ੍ਰਿਥਕ ਭਈ ਕਬਿ ਨਹੀਣ ॥੫॥
ਲੋਚਨ ਜਲ ਬੂੰਦੈਣ ਝਲਕਾਈ।
ਦੀਰਘ ਸਾਸ ਭਰਤਿ ਦੁਖ ਪਾਈ।
ਸੁਨਹੁ ਪੁਜ਼ਤ੍ਰ! ਸਮਝਾਵੌਣ ਕਹਾਂ।
ਗੁਰ ਗਾਦੀ ਥਿਤਿ ਬੁਧਿ ਮਤਿ ਮਹਾਂ੧ ॥੬॥
ਭੂਤ ਭਵਿਜ਼ਖਤਿ ਕੇ ਸਰਬਜ਼ਗ।
ਕਾ ਬਚ ਕਹੈ ਜੀਵ ਅਲਪਜ਼ਗ।
ਤਅੂ ਸੁਚੇਤ ਰਹੋ ਸਭਿ ਕਾਲਾ।
ਨਹੀਣ ਦੁਸ਼ਟ ਕੇ ਪਰਿਯੇ ਜਾਲਾ੨ ॥੭॥
ਦ੍ਰੋਹੀ ਮਹਾਂ, ਦਯਾ ਨਹਿ ਜਾ ਕੇ।
ਕਰਮ ਚੰਡਾਲ ਹਿੰਦੁ ਤਨ ਤਾਂ ਕੇ।


੧(ਆਪ) ਮਹਾਨ ਬੁਧਿਵਾਨ ਹੋ।
੨ਬੰਧਨ ਵਿਚ।

Displaying Page 380 of 501 from Volume 4