Sri Gur Pratap Suraj Granth

Displaying Page 380 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੯੩

੪੯. ।ਬਾਬਾ ਬੁਜ਼ਢਾ ਜੀ ਤੋਣ ਆਦਿ ਸਤਿਗੁਰਾਣ ਦੀ ਮਹਿਮਾਂ ਸੁਣੀ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੦
ਦੋਹਰਾ: ਸ਼੍ਰੀ ਗੁਰੂ ਹਰਿ ਗੋਬਿੰਦ ਜੀ,
ਕਰਤਿ ਦਾਸ ਕਜ਼ਲਾਨ।
ਇਕ ਦਿਨ ਬੈਠੇ ਸਭਾ ਮਹਿ,
ਅੁਡਗਨ ਚੰਦ ਸਮਾਨ ॥੧॥
ਚੌਪਈ: ਦਰਸ਼ਨ ਕਰਹਿ ਸਿਜ਼ਖ ਸੁਖ ਪਾਵਹਿ।
ਮਹਾਂ ਪ੍ਰੇਮ ਤੇ ਬਲਿ ਬਲਿ ਜਾਵਹਿ।
ਸ਼੍ਰੀ ਹਰਿ ਗੋਵਿੰਦ ਆਨਦ ਧਾਰਾ।
ਸਾਹਿਬ ਬੁਜ਼ਢੇ ਸਮੁਖ ਨਿਹਾਰਾ ॥੨॥
ਸੁੰਦਰ ਬਾਕ ਬਿਲਾਸ ਬਖਾਨਾ।
ਹੇ ਭਾਈ! ਤੁਮ ਬੈਸ ਮਹਾਨਾ।
ਸ਼੍ਰੀ ਨਾਨਕ ਕੀ ਕੀਨੀ ਸੇਵਾ।
ਸੇਵੇ ਸ਼੍ਰੀ ਅੰਗਦ ਗੁਰਦੇਵਾ ॥੩॥
ਤਿਨ ਕੀ ਜੁਗਤਿ ਅਪਰ ਸ਼ੁਭ ਕਰਨੀ।
ਕਰੀ ਨਿਹਾਰਨਿ ਦੁਰਮਤਿ ਦਰਨੀ੧।
ਜਥਾ ਚਰਿਜ਼ਤ੍ਰ ਕੀਏ ਸ਼੍ਰੀ ਨਾਨਕ।
ਬਾਕ ਅਮੋਲ ਮਨੋ ਮਨਿ ਮਾਨਕ੨ ॥੪॥
ਭੁਕਤਿ ਮੁਕਤਿ ਸਭਿ ਹਾਗ਼ਰ ਜਿਨ ਕੇ।
ਕਰੇ ਕਰਮ ਹੇਰੇ ਤੁਮ ਤਿਨ ਕੇ।
ਸ਼੍ਰੀ ਅੰਗਦ ਗੁਰ ਅਮਰ ਗੁਸਾਈਣ।
ਸਭਿ ਲੀਲਾ ਜਿਮ ਕੀਨਿ ਸੁਹਾਈ ॥੫॥
ਸੁਖਦ ਕਰੀ ਜਸ ਤੀਨਹੁ੩ ਕਰਨੀ।
ਹਮਹਿ ਸੁਨਾਵਹੁ ਤਿਮ ਦੁਖ ਹਰਨੀ।
ਸੁਨੀ ਅਪਰ ਨੇ ਕਿਸ ਤੇ ਕਾਨ੪।
ਤੁਮ ਬਿਦਮਾਨ ਬਿਲੋਕਨਿ ਠਾਨਿ੫ ॥੬॥
ਅਹੌ ਪੁਰਾਤਨ ਪਰਮ ਪ੍ਰਬੀਨਾ।
ਗੁਰ ਸਿਜ਼ਖੀ ਸ਼ਰਧਾ ਮਨ ਭੀਨਾ।


੧ਦੁਰਮਤ ਨਾਸ਼ ਕਰਨੇ ਵਾਲਾ।
੨ਮਨ ਦੇ ਰਤਨ (ਅ) ਮਣੀ ਤੇ ਮਾਂਕ।
੩ਜਿਵੇਣ ਤਿੰਨਾਂ ਹੀ (ਸਤਿਗੁਰਾਣ) ਨੇ।
੪ਹੋਰ ਤਾਂ (ਕਿਸੇ ਨੇ) ਕਿਸੇ ਤੋਣ ਕੰਨੀਣ ਸੁਣੀ ਹੀ ਹੋਵੇਗੀ।
੫ਤੇ ਤੁਸਾਂ ਨੇ ਪ੍ਰਤਜ਼ਖ ਦੇਖੀ ਹੈ।

Displaying Page 380 of 459 from Volume 6