Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੧
ਗੁਰ ਦਰਸ਼ਨ ਹਿਤ ਆਏ ਸੇਈ ॥੧੪॥
ਅਰਪਿ ਅਕੋਰ ਅਨੇਕ ਪ੍ਰਕਾਰਾ।
ਸ਼੍ਰੀ ਸਤਿਗੁਰ ਮੁਖ ਕਮਲ ਨਿਹਾਰਾ।
ਕਰਿ ਕਰਿ ਬੰਦਨ ਬੈਠਿ ਨਜੀਕਾ।
ਬੋਲੇ ਗੁਰੂ ਗਿਰਾ ਰਮਣੀਕਾ ॥੧੫॥
ਕੁਸ਼ਲ ਅਨਦ ਸਭਿਨਿ ਮਹੁਣ ਅਹੇ।
ਮਿਲਿ ਸਭਿ ਸੰਗਤਿ ਕੋ ਰਸ ਲਹੇ੧!
ਡਜ਼ਲੇ ਮਹਿਣ ਸਿਖ ਸੇਵਕ ਮੇਰੇ।
ਪਾਰੋ ਲਾਲੋ ਆਦਿ ਬਡੇਰੇ ॥੧੬॥
ਨਿਤਿ ਪ੍ਰਤਿ ਮੋ ਕਹੁ ਅਤਿਸ਼ੈ ਪਾਰੇ।
ਜਿਨ ਮਿਲਿਬੋ੨ ਨਰ ਔਰ ਅੁਧਾਰੇ।
ਸੁਨਿ ਲਾਲੋ ਕਰ ਜੋਰਿ ਬਖਾਨੀ।
ਬਖਸ਼ਹੁ ਅਪਨੀ ਸੰਗਤਿ ਜਾਨੀ੩ ॥੧੭॥
ਜੋ ਕਿਛੁ ਅਹੈ ਪ੍ਰਤਾਪ ਤੁਮਾਰਾ।
ਹਮ ਸਮ ਬਪੁਰੇ ਕਹਾਂ ਬਿਚਾਰਾ੪।
ਇਜ਼ਤਾਦਿਕ ਬਚ ਸੁਨਿ ਅਰੁ ਕਹਿ ਕੈ।
ਇਕ ਦੁਇ ਦਿਵਸੁ ਬਿਤਾਏ ਰਹਿ ਕੈ ॥੧੮॥
ਆਵਤਿ ਜਾਤਿ ਪਿੰਜਰਾ ਹੇਰਾ।
ਬਾਲਕ ਦੁਰਬਲ ਬੀਚ ਬਡੇਰਾ।
ਦੇਖਿ ਘਨੀ ਕਰੁਨਾ ਮਨ ਆਈ।
ਸਤਿਗੁਰ ਕੇ ਢਿਗ ਜਾਇ ਸੁਨਾਈ ॥੧੯॥
ਮਹਾਂਰਾਜ! ਇਸ ਕਰਹੁ ਖਲਾਸੀ।
ਦੁਰਬਲ ਅਧਿਕ ਲਹੈ ਦੁਖਰਾਸੀ੫।
ਭਯੋ ਦੀਨ ਕਰ ਜੋਰਿ ਦਿਖਾਵੈ੬।
ਛੁਟਿਬੇ ਕਾਰਨ ਬਿਨੈ ਸੁਨਾਵੈ ॥੨੦॥
ਤਬਿ ਸ਼੍ਰੀ ਅਮਰ ਕਹੋ ਛੁਟਵਾਅੁ।
ਸੰਗ ਆਪਨੇ ਲੇ ਕਰਿ ਜਾਅੁ।
੧ਅਨਦ ਲੈਣਦੇ ਹੋ।
੨ਜਿਨ੍ਹਾਂ ਦਾ ਮਿਲਂਾ। ਜਿਨ੍ਹਾਂ ਲ਼ ਮਿਲਂ ਨਾਲ।
੩ਜਾਣਕੇ।
੪ਵਿਚਾਰੇ ਦਾਸ ਕੀ ਹਾਂ।
੫ਬਹੁਤਾ ਕਮਗ਼ੋਰ (ਹੈ ਤੇ) ਪਾ ਰਿਹਾ ਹੈ ਬਹੁਤ ਦੁਜ਼ਖ।
੬ਹਜ਼ਥ ਜੋੜਕੇ ਦਜ਼ਸਦਾ ਹੈ।