Sri Gur Pratap Suraj Granth

Displaying Page 386 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੯੯

੪੬. ।ਕਾਨ੍ਹਾ, ਪੀਲੋ, ਅਦਿ ਭਗਤ ਆਏ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੭
ਦੋਹਰਾ: ਬਿਦਾ ਹੋਇ ਲਧਾ ਗਯੋ,
ਪੁਰਿ ਲਹੌਰ ਕੀ ਓਰ।
ਸਦਨ ਪ੍ਰਵੇਸ਼ੋ ਜਾਇ ਕਰਿ,
ਮਿਲੇ ਸਿਜ਼ਖ ਕਰ ਜੋਰਿ ॥੧॥
ਸੈਯਾ ਛੰਦ: ਕਰਹਿ ਪਰਸਪਰ ਨਮੋ ਭਾਅੁ ਧਰਿ
ਬੂਝਹਿ ਕੁਸ਼ਲ ਬਹੁਰ ਗੁਰ ਗਾਥ।
ਕਿਮ ਪਰਚਤਿ ਸਿਜ਼ਖਨਿ ਦੇ ਦਰਸ਼ਨ,
ਕਿਸ ਥਲ ਬੈਠਤਿ ਹੈਣ ਜਗ ਨਾਥ?
ਤੁਮ ਚਲਿ ਗਏ ਪ੍ਰਸੰਗ ਭਯੋ ਕਿਮ,
ਕਹੋ ਕਹਾਂ੧ ਤਬਿ ਸ਼੍ਰੀ ਮੁਖ ਸਾਥ।
ਕੌਨੇ ਬੇਸ੨ ਤੇ ਮਿਲੇ ਪ੍ਰਥਮ ਗੁਰ
ਹਾਥ ਜੋਰਿ ਜਬਿ ਟੇਕੋ ਮਾਥ ॥੨॥
ਲਧੇ ਕਹੋ ਕਹਾਂ ਲਗਿ ਕਹਿ ਹੌਣ
ਸ਼੍ਰੀ ਅਰਜਨ ਕੇ ਗੁਨ ਬਿਸਥਾਰਿ।
ਏਕ ਜੀਹ ਕਾ ਬਪੁਰੀ ਸਮਰਥ
ਅੁਚਰੇ ਜਾਇ ਨ, ਧਰੌਣ ਹਗ਼ਾਰ੩।
ਨੀਰਧ ਸੇ੪ ਗੰਭੀਰ ਧੀਰ ਧਰਿ
ਸਦਾ ਸੁਸ਼ੀਲ ਛਬੀਲੇ ਚਾਰੁ।
ਕਰਤਿ ਅੁਧਾਰਨਿ ਨਰਨਿ ਹਗ਼ਾਰਨਿ
ਇਹ ਤੋ ਸਦਾ ਬਰਤ ਬਿਵਹਾਰ੫ ॥੩॥
ਗੁਨ ਅਨਗਿਨ, ਕਾ ਗਿਨਤੀ ਭਨਿ ਹੌਣ,
ਇਕ ਗੁਨ ਪਿਖਿ ਮੈਣ ਹੁਇ ਬਲਿਹਾਰ।
ਧਨ ਤੇ ਤਨ ਤੇ ਮਨ ਤੇ ਦਿਨ ਪ੍ਰਤਿ
ਕਰੁਨਾ ਕਲਿਤ੬ ਕਰਤਿ ਅੁਪਕਾਰ।
ਪ੍ਰਥਮ ਸੁਧਾਸਰ ਸਿਰਜੋ ਸੁੰਦਰ


੧ਕੀਹ?
੨ਭੇਖ।
੩ਹਗ਼ਾਰ (ਜੀਭ) ਧਾਰਿਆਣ ਬੀ।
੪ਸਮੁੰਦ੍ਰਵਤ।
੫ਸਦਾ ਵਰਤਦਾ ਹੈ ਵਿਹਾਰ (ਅ) ਇਸ ਵਿਵਹਾਰ ਦਾ ਤਾਂ ਸਦਾ ਵਰਤ ਹੀ ਲਗ ਰਹਿਆ ਹੈ।
੬ਕ੍ਰਿਪਾ ਸਹਤ।

Displaying Page 386 of 591 from Volume 3