Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੨
ਹਮਰੀ ਦਿਸ਼ਾ ਬਹੁਰ ਨਹਿਣ ਆਵੈ।
ਮਿਲੀ ਸਜਾਇ ਥਿਰੋ ਪਛੁਤਾਵੈ੧ ॥੨੧॥
ਇਮ ਆਗਾ ਸਤਿਗੁਰ ਕੀ ਲੀਨਿ।
ਆਇ ਖਲਾਸੀ ਤਤਛਿਨ ਕੀਨ।
ਗੁਰ ਤੇ ਬਿਦਾ ਹੋਇ ਸਭਿ ਚਾਲੇ੨।
ਤਿਸ ਬਾਲਿਕ ਕੋ ਲੀਨਸਿ ਨਾਲੇ ॥੨੨॥
ਪਹੁੰਚੇ ਕਿਤਿਕ ਕੋਸ ਜਬਿ ਜਾਇ।
ਤੇਈਆ ਤਾਪ ਛੁਧਿਤ ਬਿਕੁਲਾਇ।
ਲਾਲੋ ਸੰਗ ਕਹੋ ਕਰ ਜੋਰਿ।
ਬਹੁ ਚਲਿਬੇ ਕੋ ਨਹਿਣ ਮਮ ਜੋਰ੩ ॥੨੩॥
ਭੂਖ ਅਧਿਕ ਲਾਗੀ ਤਨ ਮੇਰੇ।
ਬਿਨ ਅਹਾਰ ਦਿਨ ਬਿਤੇ ਘਨੇਰੇ।
ਦਿਹੁ ਆਗਾ ਮੈਣ ਅਬਿ ਤ੍ਰਿਪਤਾਵੌਣ।
ਪੁਨ ਤੂਰਨ ਤੁਮ ਸਾਥ ਸਿਧਾਵੌਣ ॥੨੪॥
ਸੁਨਿ ਲਾਲੋ ਕਰਿ ਦਯਾ ਅੁਚਾਰੀ।
ਆਗੇ ਚਲਿ ਹੈਣ ਗ੍ਰਾਮ ਮਝਾਰੀ।
ਪਹਿਤ੪ ਚੂਨ੫ ਲੇ ਬਹੁਤ ਪਕਾਵੈਣ।
ਨੀਕੀ ਰੀਤਿ ਤੋਹਿ ਤ੍ਰਿਪਤਾਵੈਣ ॥੨੫॥
ਨਹੀਣ ਦੂਰ ਕਛੁ, ਨੇਰੇ ਜਾਨਿ।
ਮਨ ਭਾਵਤ ਕੀਜੈ ਤਹਿਣ ਖਾਨ।
ਪੁਨ ਤੁਝ ਕੋ ਲੇ ਸੰਗ ਸਿਧਾਰੈਣ।
ਸਨੇ ਸਨੇ ਚਲਿ, ਨਾਂਹਿ ਨ ਹਾਰੈਣ੬ ॥੨੬॥
ਸੁਨਿ ਬਾਲਕ ਤਬਿ ਬਾਕ ਬਖਾਨਾ।
ਮਮ ਅਹਾਰ ਅਬਿ ਹੈ ਇਸ ਥਾਨਾ।
ਤੁਮ ਆਗਾ ਬਿਨ ਸਕੌਣ ਨ ਖਾਇ।
ਕਹਹੁ ਤੁਰਤ ਹੀ ਹੈ ਤ੍ਰਿਪਤਾਇ ॥੨੭॥
ਸਹਜ ਸੁਭਾਇਕ ਲਾਲੋ ਕਹੋ।
੧ਬੈਠਿਆਣ ਪਛੁਤਾਂਵਦਾ ਹੈ।
੨ਸਾਰੇ (ਡਜ਼ਲੇ ਵਾਸੀ ਸਿਖ) ਚਜ਼ਲੇ।
੩ਤਾਕਤ।
੪ਦਾਲ।
੫ਆਟਾ।
੬ਹੌਲੀ ਹੌਲੀ ਟੁਰ, ਥਜ਼ਕੇਣਗਾ ਨਹੀਣ।