Sri Gur Pratap Suraj Granth

Displaying Page 387 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੦੦

੫੦. ।ਬਾਬਾ ਵਿਦਾ। ਕਾਣਸ਼ੀ ਸੰਗਤ। ਬਾਜ ਬਟੇਰ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੧
ਦੋਹਰਾ: ਰਹੇ ਕਿਤਿਕ ਦਿਨ ਗੁਰੂ ਢਿਗ, ਬ੍ਰਿਧ ਸਾਹਿਬ ਬਡ ਧੀਰ।
ਬ੍ਰਿਜ਼ਧ ਅਵਸਥਾ ਧਰਮ ਭੀ੧, ਨਿਰਬਲ ਭਯੋ ਸਰੀਰ ॥੧॥
ਚੌਪਈ: ਚਹੋ ਚਲਨਿ ਚਿਤ ਅਪਨਿ ਸਥਾਨੀ।
ਤਜਨਿ ਸਰੀਰ ਦਸ਼ਾ ਨਿਯਰਾਨੀ।
ਸ਼੍ਰੀ ਨਾਨਕ ਗੁਰ ਤੇ ਸਿਖ ਹੋਯੋ।
ਸ਼ਟਮ ਹਰਿਗੋਵਿੰਦ ਗੁਰ ਜੋਯੋ ॥੨॥
ਖਸ਼ਟ ਗੁਰਨਿ ਕੇ ਚਲਿਤ ਨਿਹਾਰੇ।
ਰਹੋ ਸਮੀਪੀ ਗਾਨ ਅੁਦਾਰੇ।
ਜਿਸ ਕੇ ਕਰ ਤੇ ਨਿਕਸਹਿ ਟੀਕਾ੨।
ਸੋ ਗੁਰ ਬਨਹਿ ਸਭਿਨਿ ਸੋ ਟੀਕਾ੩ ॥੩॥
ਗੁਰ ਘਰ ਮਹਿ ਜਿਸ ਕੇ ਸਮ ਆਨ ਨ੪।
ਫੁਰਹਿ ਬਾਕ ਜਿਮ ਨਿਕਸਹਿ ਆਨਨ੫।
ਇਕ ਦਿਨ ਬੈਠੇ ਬਿਨੈ ਬਖਾਨੀ।
ਬਿਨਾਂ ਭਨੇ ਸਭਿ ਕੀ ਤੁਮ ਜਾਨੀ ॥੪॥
ਅਬਿ ਮੈਣ ਗਮਨ ਚਹੋਣ ਨਿਜ ਨਗਰੀ।
ਬੀਤ ਗਈ ਆਵਰਦਾ੬ ਸਗਰੀ।
ਕ੍ਰਿਪਾ ਸਿੰਧੁ! ਇਕ ਬਰ ਅਬਿ ਦੀਜੈ।
ਮੋਹਿ ਮਨੋਰਥ ਕੋ ਸਫਲੀਜੈ ॥੫॥
ਸੁਨਿ ਸ਼੍ਰੀ ਹਰਿਗੋਬਿੰਦ ਬਖਾਨਾ।
ਤੁਮ ਤੇ ਨਹਿ ਅਦੇਯ ਹਮ ਜਾਨਾ।
ਤਨ ਮਨ ਧਨ ਜੇਤਿਕ ਹੈ ਮੇਰੇ।
ਕ੍ਰਿਪਾ ਆਪ ਕੀ ਤੇ ਨਿਤ ਹੇਰੇ ॥੬॥
ਮੋ ਕਹੁ ਸੇਵਕ ਅਪਨਿ ਪਛਾਨਹੁ।
ਜਿਮ ਚਾਹਤਿ ਤਿਮ ਹੁਕਮ ਬਖਾਨਹੁ।
ਸੁਨਤਿ ਬ੍ਰਿਜ਼ਧ ਨੇ ਕਿਯ ਬਡਿਆਈ।


੧ਬਹੁਤੀ ਹੋਈ।
੨ਤਿਲਕ।
੩ਸਾਰਿਆਣ ਦਾ ਸ਼ਿਰੋਮਣ।
੪ਹੋਰ ਨਹੀਣ।
੫ਮੁਖੋਣ ਜਿਵੇਣ ਨਿਕਲੇ।
੬ਆਯੂ।

Displaying Page 387 of 459 from Volume 6