Sri Gur Pratap Suraj Granth

Displaying Page 387 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੦੦

੫੦. ।ਕੰਬਰ ਬੇਗ ਬਜ਼ਧ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੧
ਦੋਹਰਾ: ਕਾਬਲ ਬੇਗ ਸੁ ਬੇਗ ਹਤਿ੧, ਦੇਖਿ ਤੁਰਕ ਸਰਦਾਰ।
ਸੋਚਤਿ ਚਿਤ ਹਟਿ ਫਰਕ ਕਰਿ, ਖਰੇ ਦੂਰਿ ਲਖਿ ਹਾਰ ॥੧॥
ਤੋਟਕ ਛੰਦ: ਪਿਖਿ ਕਾਬਲ ਬੇਗ ਮਰੋ ਰਨ ਮੈਣ।
ਬਨੀਆ ਜਿਮ ਲੂਟ ਲਯੋ ਬਨ ਮੈਣ।
ਚਿਤ ਬੇਗਲਲਾ ਦੁਖ ਪਾਇ ਘਨੋ।
-ਬਡ ਬੀਰ ਹਤੋ ਗੁਰ ਕਾਲ ਮਨੋ ॥੨॥
ਅਬਿ ਕੌਨ ਭਿਰੇ ਸਵਧਾਨ ਬਨੈ।
ਜੁਤਿ ਸੈਨ ਗੁਰੂ ਕਰਿ ਜੰਗ ਹਨੈ।
ਜਿਸ ਪੈ ਬਿਸਵਾਸ ਹੁਤੋ ਜਯ ਕੋ।
ਜਮ ਧਾਮ ਗਯੋ, ਗੁਰ ਦੈ ਭਯ ਕੋ੨ ॥੩॥
ਜਹਿ ਕਾਬਲਬੇਗ ਖਰੋ ਹੁਇਬੋ।
ਥਿਰ ਜੰਗ ਬਹਾਦਰ ਹੈ ਕੁਇਬੋ੩?
ਤਿਸ ਹੀਨ ਅਬੈ ਰਨ ਕੌਨ ਕਰੈ?
ਗਹਿ ਆਯੁਧ ਕੋ ਗੁਰ ਅਜ਼ਗ੍ਰ ਅਰੈ?- ॥੪॥
ਮਨ ਦੀਨ ਬਨੋ ਬਹੁ ਬੇਗਲਲਾ।
ਪਿਖਿ ਕੰਬਰ ਬੇਗ ਸੁ ਧੀਰ ਭਲਾ।
ਕਹਿ ਬਾਕ ਨ ਚਿੰਤ ਕਛੂ ਧਰੀਏ।
ਰਣ ਭੀਮ ਰਚੌਣ ਪਿਖਿਬੋ ਕਰੀਏ ॥੫॥
ਗਨ ਸ਼ਜ਼ਤ੍ਰਨਿ ਕੋ ਤਰਵਾਰਿਨ ਸੋਣ।
ਕਤਲਾਮ ਕਰੋਣ ਬਹੁ ਵਾਰਨ ਸੋਣ।
ਪੰਜ ਸੈ ਅਸਵਾਰਨਿ ਸੰਗ ਲਏ।
ਨਿਜ ਦੁੰਦਭਿ ਦੋਹਰ ਚੋਬ ਦਏ ॥੬॥
ਤੁਪਕਾਨਿ ਚਲਾਵਤਿ ਨੇਰ ਕਰੋ।
ਨਿਜ ਹਾਰ ਲਖੇ ਅੁਰ ਕੋਪ ਭਰੋ।
ਗੁਰ ਕੇ ਤਨ ਘਾਵ ਲਘੂ ਜੁ ਲਗੋ।
ਛੁਟਿ ਸ਼੍ਰੋਂਤਿ ਚੀਰ ਸੁ ਰੰਗ ਪਗੋ ॥੭॥
ਅੁਤਰੋ ਤਤਕਾਲਹਿ ਜੋਧਿ ਬਲੀ।


੧ਮਾਰਿਆ ਗਿਆ।
੨ਗੁਰੂ ਸਾਲ਼ ਭੈ ਦੇ ਰਿਹਾ ਹੈ।
੩ਕੌਂ। (ਅਜ਼ਗੇ) ਟਿਕੇ।

Displaying Page 387 of 473 from Volume 7