Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੪
ਜੀਵਨ੧ ਕੌ ਦੁਖਦਾਯਕ ਪਾਪੀ।
ਬਾਕੁਲ ਕਰਹਿ ਮਹਾਂ ਸੰਤਾਪੀ ॥੩੪॥
ਗੁਰ ਰਾਖਹਿਣਗੇ ਕੈਦ ਮਝਾਰੀ।
ਕਹਾਂ ਰੁਧਰ ਕੋ ਪਾਇਣ ਅਹਾਰੀ।
ਸੁਨਿ ਤੇਈਆ ਚਿਤ ਅਤਿਸ਼ੈ ਤ੍ਰਾਸਾ।
ਨਹਿਣ ਲੇ ਜਾਹੁ ਅਬਹਿ ਗੁਰ ਪਾਸਾ ॥੩੫॥
ਮੈਣ ਤੁਮਰੇ ਬਾਕਨ ਅਨੁਸਾਰੀ।
ਜਿਮਿ ਅੁਚਰਹੁ ਸੋ ਕਰਿਹੌਣ ਕਾਰੀ।
ਅਬਿ ਤੇ ਆਗੇ ਇਹੀ ਪ੍ਰਸੰਗ।
ਜਿਸ ਬਿਧਿ ਹੋਯੋ ਹਮ ਤੁਮ ਸੰਗ ॥੩੬॥
ਕਹੈ ਕਥਾ ਕੋ ਸੁਨਹਿ ਸੁਨਾਵੈ।
ਸ਼੍ਰੀ ਗੁਰ ਅਮਰ ਨਾਮ ਕੋ ਧਾਵੈ।
ਤਹਾਂ ਨ ਮੈਣ ਦੁਖ ਦੇਹੁਣ ਬਿਸਾਲਾ।
ਸੁਨਿ ਪ੍ਰਸੰਗ ਗਮਨੌਣ ਤਤਕਾਲਾ ॥੩੭॥
ਕਰੁਨਾ ਕਰਹੁ ਛੋਰ ਅਬਿ ਜਾਵਹੁ।
ਨਿਜ ਅੁਪਕਾਰ ਕਰੋ ਨ ਮਿਟਾਵਹੁ।
ਬਿਨੈ ਸੁਨੀ ਲਾਲੋ ਤਜਿ ਗਯੋ।
ਗੁਰੂ ਕੈਦ ਤੇ ਛੂਟਤਿ ਭਯੋ ॥੩੮॥
ਬਹੁਰ ਨ ਗੋਇੰਦਵਾਲ ਪ੍ਰਵੇਸ਼ਾ।
ਸੁਨੇ ਨਾਮ ਡਰ ਧਾਰਿ ਵਿਸ਼ੇਸ਼ਾ।
ਇਸ ਪ੍ਰਕਾਰ ਸਭਿ ਰੋਗ ਡਰਾਏ।+
ਗੁਰ ਪੁਰਿ ਬਿਖੈ ਨ ਫੇਰੋ ਪਾਏ੨* ॥੩੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਤੇਈਆ ਤਾਪ ਕੋ ਪ੍ਰਸੰਗ
ਬਰਨਨ ਨਾਮ ਦੋਇ ਚਜ਼ਤਾਰਿੰਸਤੀ ਅੰਸੂ ॥੪੨॥
੧ਜੀਵਾਣ ਲ਼।
+ਕੋਈ ਰੋਗਾਂ ਆਦਿ ਲ਼ ਖਿਲਤਾਂ ਦੇ ਵਿਗਾੜ ਤੋਣ ਦਜ਼ਸਦਾ ਹੈ, ਕੋਈ ਹਵਾਵਾਣ ਬੂਆਣ ਤੋਣ, ਹੁਣ ਬਹੁਤੇ ਰੋਗ ਅਤਿ
ਨਿਕੇ ਜੀਅੁਣਦੇ ਕਿਰਮਾਂ ਤੋਣ ਸਹੀ ਕਰ ਰਹੇ ਹਨ। ਕੀਹ ਜਾਣੀਏ ਕਦੇ ਰੋਗਾਂ ਦੇ ਕਾਰਣ ਨੀਵੀਣ ਦਰਜੇ ਦੀ
ਰੂਹਾਨੀ ਦੁਨੀਆਣ ਵਿਚੋਣ ਵੀ ਅਜ ਕਲ ਦੀ ਵਿਜ਼ਦਿਆ ਲ਼ ਲਭ ਪੈਂ। ਇਹ ਗਜ਼ਲ ਤਾਂ ਹੁਣ ਬੀ ਮੰਨੀ ਜਾ ਰਹੀ ਹੈ
ਕਿ ਆਪਣੇ ਤਨ ਤੇ ਮਨ ਦੀ ਮਗ਼ਬੂਤੀ ਰੋਗਾਂ ਦਾ ਮੁਕਾਬਲਾ ਕਰਦੀ ਤੇ ਅੁਹਨਾਂ ਲ਼ ਦਲਦੀ ਤੇ ਜਿਜ਼ਤਦੀ ਹੈ,
ਇਸੀ ਤਰ੍ਹਾਂ ਰੋਗ ਦੇ ਕਾਰਣਾਂ ਵਿਚ ਬੀ ਕੋਈ ਜਿਰਮਾਂ ਵਾਣੂ ਇਸ ਤੋਣ ਬੀ ਸੂਖਮ ਕੋਈ ਹੋਰ ਗਜ਼ਲ ਹੋਵੇ, ਇਹ
ਪਤਾ ਲਗਣਾ ਸੰਭਵ ਹੈ। ਪੁਰਾਤਨ ਹਿੰਦੀ ਵਿਦਵਾਨ ਤੇ ਤਪਜ਼ਸੀ ਲੋਕ ਇਹ ਗਜ਼ਲ ਮੰਨਦੇ ਸਨ ਕਿ ਰੋਗਾਂ ਦੇ
ਕਾਰਣ ਨੀਵੇਣ ਕਿਸਮ ਦੀਆਣ ਅਦ੍ਰਿਜ਼ਸ਼ ਰੂਹਾਨੀ ਵਕਤੀਆਣ ਬੀ ਹਨ।
੨(ਕਿਸੇ ਰੋਗ ਨੇ) ਫੇਰਾ ਨਾ ਪਾਇਆ।
*ਭਾਵ ਇਹ ਹੈ ਕਿ ਆਪਣੀ ਆਤਮਕ ਸ਼ਕਤੀ ਨਾਲ ਗੁਰੂ ਜੀ ਨੇ ਆਪਣੀ ਨਗਰੀ ਲ਼ ਅਰੋਗ ਰਜ਼ਖਿਆ।