Sri Gur Pratap Suraj Granth

Displaying Page 389 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੦੨

੫੪. ।ਭਾਈ ਮਤੀ ਦਾਸ ਦਾ ਚੀਰਿਆ ਜਾਣਾ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੫
ਦੋਹਰਾ: ਸਿਖ ਕੋਟਨ ਕੀ ਕੈਦ ਕੋ, ਇਕ ਬਚ ਕਰੇ ਖਲਾਸ੧।
ਸੋ ਤੁਰਕੇਸ਼ੁਰ ਕੈਦ ਮਹਿ, ਪਰਖਹੁ ਗੁਰੂ ਬਿਲਾਸ੨ ॥੧॥
ਚੌਪਈ: ਮੂਢ ਨੁਰੰਗੇ ਇਕ ਦਿਨ ਮਾਂਹੀ।
ਗੁਰ ਬ੍ਰਿਤੰਤ ਚਿਤਵੋ, ਮਤਿ ਨਾਂਹੀ੩।
-ਆਇ ਸ਼ਰਾ ਮਹਿ ਅਬਹਿ ਸੁਖਾਲਾ।
ਅਗ਼ਮਤ ਕਿਧੋਣ ਦਿਖਾਇ ਬਿਸਾਲਾ- ॥੨॥
ਇਕ ਮੁਜ਼ਲਾਂ ਕਹੁ ਨਿਕਟਿ ਹਕਾਰਾ।
ਨਿਜ ਆਸ਼ੈ ਤਿਸ ਪਾਸ ਅੁਚਾਰਾ।
ਹਿੰਦੁਨਿ ਕੋ ਗੁਰ ਕੈਦ ਮਝਾਰੀ।
ਸਮਝਾਵਹੁ ਇਮ ਕਰਹੁ ਅੁਚਾਰੀ ॥੩॥
-ਕਰਾਮਾਤ ਅਪਨੀ ਦਿਖਰਾਵਅੁ।
ਨਾਂਹਿ ਤ ਸ਼ਰਾ ਬਿਖੈ ਤੁਮ ਆਵਅੁ-।
ਸੁਨਤਿ ਸ਼ਾਹਿ ਤੇ ਆਸ਼ੈ ਅੁਰ ਕਾ।
ਨਹੀਣ ਮਹਾਤਮ ਜਾਨਹਿ ਗੁਰ ਕਾ ॥੪॥
ਜਿਸ ਥਲ ਹੁਤੇ ਸੁ ਆਇ ਮੁਲਾਨਾ।
ਕਹੋ ਸ਼ਾਹੁ ਕੋ ਸਕਲ ਬਖਾਨਾ।
ਹਗ਼ਰਤ ਨੇ ਭੇਜੋ ਤੁਮ ਤੀਰ।
ਭਨੋ -ਜਿ ਅਹੋ ਹਿੰਦ ਕੇ ਪੀਰ੪ ॥੫॥
ਲਾਖਹੁ ਸਿਖ ਕਹਾਇ ਤੁਮਾਰੇ।
ਸਭਿ ਮਾਨਹਿ ਕਰਿ ਭਾਅੁ ਅੁਦਾਰੇ।
ਧਨ ਆਦਿਕ ਵਸਤੂ ਅਰਪੰਤੇ।
ਬੈਠਹੁ ਤੁਮ ਬਨ ਗੁਰੂ ਮਹੰਤੇ ॥੬॥
ਅਗ਼ਮਤ ਧਰਿ ਕਰਿ ਗੁਰੂ ਕਹਾਵਹੁ।
ਸੋ ਹਗ਼ਰਤ ਕੋ ਤੁਮ ਦਿਖਰਾਵਹੁ।
ਜਿਮ ਭਾਖਹਿ ਤਿਮ ਕੀਜਹਿ ਆਪੂ।
ਲਖਹਿ ਤੁਹਾਰੋ ਬਡ ਪਰਤਾਪੂ ॥੭॥
ਤਬ ਸ਼੍ਰੀ ਗੁਰ ਨਾਨਕ ਕੇ ਰੂਪ।

੧(ਜਿਨ੍ਹਾਂ ਦਾ) ਇਕ ਬਚਨ ਛੁਡਾ ਦੇਵੇ।
੨(ਓਸ ਗੁਰੂ ਜੀ ਦਾ) ਕੈਦ ਵਿਚ ਆਅੁਣਾ ਇਹ ਗੁਰਾਣ ਦਾ ਕੌਤਕ ਪਛਾਂੋਣ।
੩ਜਿਸ ਮੂਰਖ ਨੁਰੰਗੇ ਲ਼ ਮਤਿ ਨਹੀਣ ਅੁਸ ਨੇ ਇਸ ਦਿਨ ਗੁਰੂ ਬ੍ਰਿਤਾਂਤ ਚਿਤਵਿਆ।
੪ਜੇ (ਆਪ) ਹਿੰਦੂਆਣ ਦੇ ਗੁਰੂ ਹੋ।

Displaying Page 389 of 492 from Volume 12