Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੪
ਕਲਪਲਤਾ = ਕਲਪਾ ਬੇਲ, ਜੀਕੂੰ ਕਲਪ ਬ੍ਰਿਜ਼ਛ ਹੈ ਤੀਕੂੰ ਕਵਿ ਜੀ ਨੇ ਕਲਪਲਤਾ
ਦੀ ਸੰਭਾਵਨਾ ਕੀਤੀ ਹੈ।
ਭੋਵਾ = ਭਰਪੂਰ। ਕੈ ਕੈ = ਕਰਕੇ।
ਖੈਕੈ = ਖੈ ਕਰਕੇ, ਦੂਰ ਕਰਕੇ, ਨਾਸ਼ ਕਰਕੇ।
ਅਰਥ: (ਇਸ ਸਿਜ਼ਖੀ ਰੂਪੀ ਵੇਲ ਦੀ ਦ੍ਰਿੜ੍ਹਤਾ ਲਈ ਕਲੀਧਰ ਜੀ ਨੇ) ਖਾਲਸਾ ਪੰਥ ਕਲਪ
ਬ੍ਰਿਜ਼ਛ ਬੀਜਿਆ, ਜੋ ਸਤਿਗੁਰ ਦੇ ਤਪ (ਦੇ ਆਸਰੇ ਆਪਣੀਆਣ) ਜੜ੍ਹਾਂ ਤੇ ਦ੍ਰਿੜ
ਖਲੋਤਾ ਹੈ, ਜਿਸ ਦੀ ਛਾਇਆ ਪਾਕੇ ਸਿਜ਼ਖ ਸੰਗਤਿ ਦੋਹਾਂ ਲੋਕਾਣ (ਦੇ ਵਿਚ) ਸੁਖ ਪੈਦਾ
ਕਰ (ਸਕਦੀ) ਹੈ ॥੩੫॥
(ਤਾਂਤੇ ਹੁਣ ਰੂਪਕ ਇਹ ਹੈ ਕਿ ਸਾਰੇ ਇਲਾਹੀ) ਗੁਣਾਂ (ਨਾਲ) ਭਰਪੂਰ ਸਿਜ਼ਖੀ (ਇਕ) ਕਲਪ
ਵੇਲ (ਵਾਣੂ) ਹੈ, (ਤੇ) ਇਹ (ਪੰਥ ਖਾਲਸਾ ਰੂਪ ਕਲਪ ਬ੍ਰਿਜ਼ਛ ਹੈ ਜੋ) ਤਿਸ (ਕਲਪ
ਵੇਲ) ਦਾ ਦ੍ਰਿੜ੍ਹ ਆਸ਼੍ਰਾ (ਬਨ ਕੇ ਖੜਾ) ਹੋਇਆ ਹੈ, (ਤਾਂਤੇ, ਇਸ ਖਾਲਸਾ ਰੂਪੀ
ਕਲਪ ਬ੍ਰਿਜ਼ਛ ਲ਼ ਜੋ ਸਰਬ ਗੁਣ ਸੰਪੰਨ ਸਿਜ਼ਖੀ ਵੇਲ ਨਾਲ ਪ੍ਰਫੁਜ਼ਲਤ ਤੇ ਵਿਹੜਤ ਖੜਾ
ਹੈ, ਤੇ ਇਸ ਦੇ ਰਚਂਹਾਰ) ਸਾਰਿਆਣ (ਸਤਿਗੁਰਾਣ) ਲ਼ ਮੈਣ ਮਜ਼ਥਾ ਟੇਕਕੇ ਗ੍ਰੰਥ ਦੀ
ਰਚਨਾ ਕਰਦਾ ਹਾਂ, ਚਿਜ਼ਤ ਦੀ ਚਿੰਤਾ ਦੂਰ ਕਰਕੇ ॥੩੬॥
।ਕਲੀਧਰ ਨਮਸਕਾਰ॥
ਦੋਹਰਾ: ਪੁਨਹੁ ਪੁਨਹੁ ਕਰਿ ਕਰਿ ਨਮੋ, ਪਦ ਪੰਕਜ ਗੁਰ ਕੇਰ।
ਕਲਗੀਧਰ ਪਰਹਰਿ ਅਰਿਨਿ, ਰੰਚ ਕਰੇ ਜਿਨ ਮੇਰੁ ॥੩੭॥
ਪਰਹਰਿ = ਖੋ ਦੇਣਾ, ਨਾਸ਼ ਕਰਨਾ। ਅਰਿਨਿ = ਵੈਰੀਆਣ ਲ਼।
ਰੰਚ-ਰਤਾ ਕੁ, ਥੋੜਾ, ਛੋਟਾ, ਨਿਕਾ, ਤੁਜ਼ਛ। ।ਸੰਸ: ਨਣਚ = ਨਿਕਾ, ਨੀਣਵਾਣ॥
ਮੇਰੁ = ਸੁਮੇਰ ਪਰਬਤ। ਕੋਈ ਅੁਜ਼ਚਾ ਪਹਾੜ, ਭਾਵ ਅੁਜ਼ਚਾ। ਬਲੀ। ।ਸੰਸ: ਮੇਹੁ:॥
ਅਰਥ: ਸ਼੍ਰੀ ਗੁਰ ਕਲੀਧਰ ਜੀ ਦੇ ਚਰਨਾਂ ਕਵਲਾਂ ਪਰ ਮੈਣ ਬਾਰ ਬਾਰ ਨਮਸਕਾਰ ਕਰਦਾ ਹਾਂ,
ਜਿਨ੍ਹਾਂ ਨੇ (ਪਰਜਾ ਤੇ ਧਰਮ ਦੇ) ਵੈਰੀਆਣ ਦੇ ਨਾਸ਼ ਕਰਨ (ਹਿਤ) ਤੁਜ਼ਛ ਜੀਵਾਣ ਲ਼
(ਬਲਵਾਨ ਤੇ) ਅੁਜ਼ਚੇ ਕਰ ਦਿਜ਼ਤਾ।
।ਦਸਮ ਗੁਰ ਰੂਪਕ॥
ਕਬਿਜ਼ਤ: ਦੇਨ ਪ੍ਰਹਲਾਦ ਪ੍ਰਹਲਾਦ ਕੋ ਲਖੋ ਸੁ ਦੈਤ
ਦੈਤ ਕੇ ਬਿਦਾਰਿਬੇ ਕੋ ਰੂਪ ਨਰਸਿੰਘ ਕੋ।
ਹਾਰ ਦੇ ਬਲੀਨ ਕੋ ਜੁਹਾਰ ਲੇ ਬਲੀਨ ਕੋ
ਹਤਨ ਲਕ ਪਤਿ ਰਨ ਰਾਮ ਨਰਸਿੰਘ ਕੋ।
ਕੁਪਿਤ ਕੁਪਤ ਪੁਰਿ ਕਰੇ ਹੈਣ ਕੁ ਪਤਿ ਕੂਟ
ਹੇਰਿ ਹੇਰਿ ਹਹਿਰੇ ਜਿਅੁਣ ਹੇਰਿ ਮ੍ਰਿਗ ਸਿੰਘ ਕੋ।
ਤੈਸੇ ਤੇਜ ਤਰ ਤੇ ਤੁਰਕ ਤਰੁ ਤੋਰਨ ਕੋ
ਜਗ ਮੈਣ ਜਨਮ ਭਯੋ ਸ਼੍ਰੀ ਗੁਬਿੰਦ ਸਿੰਘ ਕੋ ॥੩੮॥
ਪ੍ਰਹਲਾਦ = (ਖੁਸ਼ੀ) ਅਨਦ ।ਸਸੰ: ਪ੍ਰਹਲਾਦ॥।
ਪ੍ਰਹਲਾਦ = ਇਕ ਭਗਤ ਦਾ ਨਾਮ ਜੋ ਹ੍ਰਿਨਕਸ਼ਪ ਦੈਣਤ ਦਾ ਪੁਜ਼ਤ੍ਰ ਸੀ, ਪਰ ਆਪ
ਅਕਾਲ ਪੁਰਖ ਦਾ ਭਗਤ ਸੀ।