Sri Gur Pratap Suraj Granth

Displaying Page 392 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੦੫

੫੩. ।ਤੀਸਰਾ ਵਿਵਾਹ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੪
ਦੋਹਰਾ: ਕਰੇ ਸ਼ਗੁਨ ਸਭਿ ਬਾਹ ਕੇ, ਜੇਤਿਕ ਬਿਜ਼ਪ੍ਰ ਬਤਾਇ।
ਸ਼੍ਰੀ ਗੁਰੁ ਹਰਿ ਗੋਵਿੰਦ ਜੀ, ਦੂਲਹੁ ਰਹੇ ਸੁਹਾਇ ॥੧॥
ਚੌਪਈ: ਸਜੀ ਬਰਾਤਿ ਜਿਤਿਕ ਸਿਖ ਸੰਗ।
ਚਲੇ ਕੁਦਾਵਤਿ ਚਪਲ ਤੁਰੰਗ।
ਪਹੁੰਚੇ ਤਬਹਿ ਜਾਇ ਮੰਡਾਲੀ।
ਦੇਖਿ ਖੁਸ਼ੀ ਤਿਨ ਕੀਨਿ ਬਿਸਾਲੀ ॥੨॥
ਲੋਕ ਇਕਜ਼ਤ੍ਰ ਕਰੇ ਸਮੁਦਾਇ।
ਆਗੇ ਲੇਨਿ ਸੁ ਦਾਰਾ ਆਇ।
ਜੇਠਾ ਲਗੋ ਦਰਬ ਬਰਖਾਵਨਿ।
ਰੰਕ ਧਨੀ ਬਨਿ ਭੇ ਹਰਖਾਵਨਿ ॥੩॥
ਤੁਰਰੀ, ਡਫ, ਗਨ ਪਟਹ, ਨਿਸ਼ਾਨਾ੧।
ਬਾਜਿ ਅੁਠੇ ਜਨੁ ਘਨ ਗਰਜਾਨਾ।
ਗੁਰੁ ਪਰ ਦਾਰੇ ਵਾਰੋ ਦਰਬ।
ਰੀਤਿ ਕਰੀ ਕੁਲ ਕੀ ਜੇ ਸਰਬ ॥੪॥
ਲੇ ਕਰਿ ਸੰਗ ਨਿਵੇਸ ਕਰਾਯੋ।
ਜੋ ਚਹੀਯਤਿ ਤਤਕਾਲ ਪਠਾਯੋ।
ਦੈ ਦਿਨ ਸਤਿਗੁਰੁ ਗਏ ਅਗਾਰੀ।
ਦੇਖਿ ਸਰਾਹਤਿ ਹੈਣ ਨਰ ਨਾਰੀ ॥੫॥
ਮੰਗਤ ਜਨ ਸਮੂਹ ਚਲਿ ਆਵੈਣ।
ਸਭਿ ਕੋ ਸਤਿਗੁਰੁ ਦਰਬ ਦਿਵਾਵੈਣ।
ਜਸੁ ਫੈਲੋ ਬਡ ਦਾਨ ਦਏ ਤੇ।
ਬਸੇ ਦੋਇ ਦਿਨ ਬੀਤਿ ਗਏ ਤੇ ॥੬॥
ਤ੍ਰਿਤੀ ਦੋਸ ਰਹਿ ਘਟਿਕਾ ਚਾਰਿ।
ਬੜਵਾਰੂਢੇ ਹੈ ਸਭਿ ਤਾਰਿ।
ਘਨੇ ਬਜਾਵਤਿ ਬਾਜੇ ਚਾਲੇ।
ਸੁਨਿ ਸਭਿ ਕੈ ਭਾ ਹਰਖ ਬਿਸਾਲੇ ॥੭॥
ਜੇਠੇ ਸੰਗ ਮਿਲਨੀ ਕਰਿ ਦਾਰੇ੨।
ਕਰੋ ਢੁਕਾਅੁ ਜਾਇ ਤਿਸ ਦਾਰੇ੧।


੧ਧੌਣਸੇ।
੨ਕੀਤੀ ਦਾਰੇ ਨੇ।

Displaying Page 392 of 494 from Volume 5